ਫੌਜ ਨੇ ਚੰਡੀਗੜ੍ਹ 'ਚ ਪੀਜੀਆਈ ਦੇ ਡਾਕਟਰਾਂ ਅਤੇ ਸਫ਼ਾਈ ਕਰਮਚਾਰੀਆਂ ਦਾ ਫੁੱਲਾਂ ਦੀ ਵਰਖਾ ਕਰਕੇ ਵਧਾਇਆ ਹੌਸਲਾ - ਚੰਡੀਗੜ੍ਹ ਕੋਰੋਨਾ ਵਾਇਰਸ
ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾ ਮਾਂਹਾਮਾਰੀ ਖ਼ਿਲਾਫ਼ ਜੰਗ ਲੜ੍ਹ ਰਹੇ ਯੋਧਿਆਂ ਦਾ ਹੌਸਲਾ ਵਧਾਉਣ ਲਈ ਥਲ ਸੈਨਾ, ਹਵਾਈ ਫੌਜ ਅਤੇ ਜਲ ਸੈਨਾ ਵੱਲੋਂ ਸਲਾਮੀ ਦਿੱਤੀ ਗਈ। ਇਸੇ ਤਹਿਤ ਚੰਡੀਗੜ੍ਹ ਵਿੱਚ ਵੀ ਤਿੰਨੇ ਸੈਨਾਵਾਂ ਵੱਲੋਂ ਪੀਜੀਆਈ ਦੇ ਡਾਕਟਰ, ਹਸਪਤਾਲ ਸਟਾਫ਼ ਅਤੇ ਸਫ਼ਾਈ ਕਰਮਚਾਰੀਆਂ ਦਾ ਫੁੱਲਾਂ ਦੀ ਵਰਖਾ ਨਾਲ ਸਨਮਾਨ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ ਗਿਆ।