ਕਰਫ਼ਿਊ ਕਰ ਕੇ ਲੋਕਾਂ ਦੇ ਮੂੰਹ ਮੁਰਝਾਏ, ਪਰ ਖਿੜੇ ਫ਼ੁੱਲ ਵੰਡ ਰਹੇ ਨੇ ਮਹਿਕਾਂ - ਫ਼ੁੱਲ ਵੰਡ ਰਹੇ ਨੇ ਮਹਿਕਾਂ
ਅੰਮ੍ਰਿਤਸਰ : ਕਰਫ਼ਿਊ ਕਰ ਕੇ ਲਗਭਗ ਸਾਰੇ ਵਾਹਨ ਬੰਦ ਹੋ ਗਏ ਹਨ। ਆਵਾਜਾਈ ਰੁੱਕ ਗਈ ਹੈ, ਕਾਰਖਾਨੇ-ਫੈਕਟਰੀਆਂ ਵੀ ਬੰਦ ਹਨ। ਲੋਕ ਘਰਾਂ ਤੱਕ ਸੀਮਤ ਹੋ ਗਏ ਹਨ। ਅਜਿਹੇ ਸ਼ਾਂਤ ਮਾਹੌਲ ਵਿੱਚ ਪੰਛੀ ਚਹਿਕ ਰਹੇ ਹਨ, ਹਵਾ ਸ਼ੁੱਧ ਹੋ ਗਈ ਹੈ ਤੇ ਦਰੱਖ਼ਤਾਂ ਨੂੰ ਵੀ ਸਾਹ ਆਇਆ ਹੈ। ਕਰਫ਼ਿਊ ਤੋਂ ਬਾਅਦ ਹੋਏ ਸਾਫ਼ ਵਾਤਾਵਰਨ ਕਰ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਆਸ-ਪਾਸ ਪਰਕਰਮਾਂ ਵਿੱਚ ਲੱਗੇ ਫੁੱਲ ਖਿੜ ਗਏ ਹਨ। ਅਨੇਕਾਂ ਰੰਗਾਂ ਦੇ ਖਿੜੇ ਹੋਏ ਇਹ ਫੁੱਲ ਜਿੱਥੇ ਵਾਤਾਵਰਨ ਸ਼ੁੱਧ ਕਰ ਰਹੇ ਹਨ, ਉੱਥੇ ਹੀ ਦਰਬਾਰ ਸਾਹਿਬ ਅੰਦਰ ਮਾਹੌਲ ਨੂੰ ਮਨਮੋਹਕ ਬਣਾ ਰਹੇ ਹਨ। ਇਨ੍ਹਾਂ ਫੁੱਲਾਂ ਨੂੰ ਖਿੜਿਆ ਹੋਇਆ ਦੇਖ ਕੇ ਲੱਗਦਾ ਹੈ ਕਿ ਜਿਵੇਂ ਇਹ ਕੁਦਰਤ ਦੇ ਵਰਤਾਰੇ ਤੋਂ ਭਲੀ ਭਾਂਤ ਜਾਣੂ ਹੋਣ ਅਤੇ ਬੇਪ੍ਰਵਾਹ ਹੋ ਕੇ ਲੋਕਾਂ ਨੂੰ ਕਰੋਨਾ ਤੋਂ ਮੁਕਤੀ ਦਿਵਾਉਣ ਲਈ ਪ੍ਰੇਰਨਾ ਕਰਦੇ ਹੋਣ।