ਲਖੀਮਪੁਰ ‘ਚ ਕਾਂਗਰਸੀਆਂ ਦਾ ਹੜ੍ਹ - ਕਾਂਗਰਸੀ ਦੇ ਸੀਨੀਅਰ ਆਗੂ
ਜਲੰਧਰ: ਕਾਂਗਰਸੀ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਅਗਵਾਈ ਵਿੱਚ ਮੋਹਲੀ ਤੋਂ ਯੂ.ਪੀ. (UP) ਦੇ ਲਖੀਮਪੁਰ (Lakhimpur) ਲਈ ਇੱਕ ਕਾਫਲਾ ਰਵਾਨਾ ਹੋਇਆ ਹੈ। ਇਸ ਮੌਕੇ ਨਾਰਥ ਹਲਕੇ ਦੇ ਵਿਧਾਇਕ ਬਾਵਾ ਹੈਨਰੀ (MLA Bawa Henry) ਵੀ ਆਪਣੇ ਸਮਰਥਕਾਂ ਨਾਲ ਇਸ ਕਾਫਲੇ ਵਿੱਚ ਸ਼ਾਮਲ ਹੋਏ ਹਨ। ਇਹ ਕਾਫਲਾ ਲਖੀਮਪੁਰ (Lakhimpur) ਵਿੱਚ ਮੰਦਭਾਗੀ ਘਟਨਾ ਵਾਪਰਨ ਤੋਂ ਬਾਅਦ ਪੂਰੇ ਭਾਰਤ ਵਰਸ਼ ਵਿੱਚ ਕੇਂਦਰ ਸਰਕਾਰ (Central Government) ਅਤੇ ਯੂ.ਪੀ. ਸਰਕਾਰ (U.P. Government) ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਧਾਇਕ ਬਾਵਾ ਹੈਨਰੀ (MLA Bawa Henry) ਨੇ ਕਿਹਾ ਕਿ ਬੀਜੇਪੀ ਕਿਸਾਨਾਂ ਵਿਰੋਧੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦਾ ਜੋ ਵੀ ਦੋਸ਼ੀ ਹੈ ਉਸ ਨੂੰ ਫਾਂਸੀ ਦੀ ‘ਤੇ ਲਟਕਾਇਆ ਜਾਵੇ।