ਪੰਜਾਬ

punjab

ETV Bharat / videos

ਹੜ੍ਹ ਦਾ ਕਹਿਰ ਜਾਰੀ, ਕਿਸਾਨਾਂ ਦੀਆਂ ਫ਼ਸਲਾਂ ਪਾਣੀ 'ਚ ਡੁੱਬੀਆਂ - ਭਾਰੀ ਮੀਂਹ

By

Published : Aug 19, 2019, 11:59 PM IST

ਪੰਜਾਬ ਵਿੱਚ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਨੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮਾਛੀਵਾੜਾ ਇਲਾਕੇ ਨਾਲ ਲੱਗਦੇ ਕਈ ਪਿੰਡ ਪੂਰੀ ਤਰ੍ਹਾਂ ਹੜ੍ਹ ਨਾਲ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਕਿਸਾਨਾਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕੀਆਂ ਹਨ। ਖੰਨਾ ਤੋਂ ਰਾਹੋਂ ਜਾ ਰਿਹਾ ਰੋਡ ਜਿਸ ਨੂੰ ਮਾਛੀਵਾੜਾ ਦੇ ਨਜ਼ਦੀਕ ਤੋੜ ਕੇ ਪਾਣੀ ਨੂੰ ਅੱਗੇ ਕੱਢਿਆ ਗਿਆ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ਨੂੰ ਤੋੜਨ ਦਾ ਕਾਰਨ ਨਾਲ ਲੱਗਦੇ ਪਿੰਡਾਂ ਵਿੱਚ ਪਾਣੀ ਦੇ ਬਹਾਅ ਦਾ ਵੱਧ ਜਾਣਾ ਸੀ। ਇਸ ਰੋਡ ਤੋਂ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਹੋ ਚੁੱਕੀ ਹੈ। ਪਰ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਇਸ ਉੱਪਰ ਇੱਕ ਛੋਟਾ ਪੁਲ ਬਣਾਇਆ ਹੈ ਤਾਂ ਕਿ ਮੋਟਰਸਾਈਕਲ ਆਰਾਮ ਨਾਲ ਲੰਘ ਸਕੇ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ ਹੈ। ਜਿਸ ਇਲਾਕੇ ਵਿੱਚ ਕੁਝ ਪਾਣੀ ਦੇ ਬਹਾਅ ਵਾਸਤੇ ਨਾਲੇ ਕੱਢੇ ਗਏ ਸਨ ਪਰ ਉਹ ਵੀ ਬੰਦ ਕਰ ਦਿੱਤੇ ਗਏ ਹਨ। ਇਸ ਇਲਾਕੇ ਵਿੱਚ ਪਹਿਲਾਂ ਵੀ ਇਹ ਹਾਲ ਹੋਇਆ ਸੀ ਪਰ ਸਰਕਾਰ ਨੇ ਉਸ ਤੋਂ ਵੀ ਕੋਈ ਸਬਕ ਨਹੀਂ ਲਿਆ। ਸਰਕਾਰ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਅਤੇ ਸਬੰਧਤ ਅਧਿਕਾਰੀਆਂ ਦੇ ਨੰਬਰ ਵੀ ਜਾਰੀ ਕੀਤੇ ਗਏ ਹਨ ਪਰ ਉਹ ਜਾਰੀ ਕੀਤੇ ਗਏ ਨੰਬਰ ਸਿਰਫ਼ ਖਾਨਾ ਪੂਰਤੀ ਹੀ ਕਰ ਰਹੇ ਹਨ। ਜੋ ਕੰਮ ਸਰਕਾਰ ਦਾ ਸੀ ਉਹ ਸਮਾਜ ਸੇਵੀ ਸੰਸਥਾਵਾਂ ਕਰ ਰਹੀਆਂ ਹਨ।

ABOUT THE AUTHOR

...view details