ਜ਼ੀਰਾ ਹਲਕੇ 'ਚ ਹੜ੍ਹ ਦਾ ਕਹਿਰ ਜਾਰੀ - ਜ਼ੀਰਾ ਹਲਕੇ 'ਚ ਹੜ੍ਹ ਦਾ ਕਹਿਰ ਜਾਰੀ.
ਜ਼ੀਰਾ ਹਲਕੇ ਦੇ ਪਿੰਡਾਂ ਵਿਚ ਹੜ੍ਹ ਦਾ ਕਹਿਰ ਹਾਲੇ ਵੀ ਜਾਰੀ ਹੈ। ਪਾਣੀ ਦੇ ਤੇਜ਼ ਵਹਾਅ ਨਾਲ ਸੜਕਾਂ ਟੁੱਟ ਚੁੱਕੀਆਂ ਹਨ ਜਿਸ ਕਰਕੇ ਹੁਣ ਤੱਕ 6 ਪਿੰਡਾਂ ਦਾ ਸੰਪਰਕ ਵੀ ਟੁੱਟ ਚੁੱਕਿਆ ਹੈ। ਗਿੱਦੜਵਿੰਡੀ ਦੇ ਬੰਨ੍ਹ ਤੋਂ ਜ਼ੀਰਾ ਹਲਕਾ ਦੇ ਪਿੰਡ ਮਨੂ ਮਾਛੀ,ਦਾਰੇ ਵਾਲਾ ਅਤੇ ਹੋਰ ਪਿੰਡਾਂ ਦਾ ਸੰਪਰਕ ਟੁੱਟਿਆ ਹੋਇਆ ਹੈ ਅਤੇ ਪਾਣੀ ਦਾ ਵਹਾਅ ਹਾਲੇ ਵੀ ਬਹੁਤ ਤੇਜ਼ੀ ਨਾਲ ਦੁਆਬਾ ਇਲਾਕੇ ਵਿਚ ਦਾਖ਼ਲ ਹੋ ਰਿਹਾ ਹੈ।