ਕੋਟਕਪੂਰਾ 'ਚ ਪੁਲਿਸ ਅਤੇ CISF ਦੀਆਂ ਫੋਰਸਾਂ ਨੇ ਕੱਢਿਆ ਫਲੈਗ ਮਾਰਚ - flag march by police and CISF forces
ਫਰੀਦਕੋਟ: ਸੋਮਵਾਰ ਨੂੰ ਪੁਲਿਸ ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ( ਸੀਆਈਐੱਸਐੱਫ਼) ਦੀਆਂ ਫੋਰਸਾਂ ਨੇ ਕੋਟਕਪੂਰਾ 'ਚ ਫ਼ਲੈਗ ਮਾਰਚ ਕੱਢਿਆ। ਨਾਭਾ ਜੇਲ੍ਹ 'ਚ ਡੇਰਾ ਸਿਰਸਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦੇ ਕਤਲ ਤੋਂ ਬਾਅਦ ਉਸਦਾ ਦਾਹ ਸੰਸਕਾਰ ਨਹੀਂ ਕੀਤਾ ਗਿਆ ਅਤੇ ਡੇਰੇ ਅੰਦਰ ਵੱਡੀ ਗਿਣਤੀ 'ਚ ਡੇਰਾ ਸਮਰਥਕ ਇਕੱਠੇ ਹੋ ਰਹੇ ਹਨ। ਇਸ ਕਾਰਨ ਕੋਟਕਪੂਰਾ ਸ਼ਹਿਰ ਦੇ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਅਤੇ ਸ਼ਹਿਰ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਫ਼ਰੀਦਕੋਟ ਪੁਲਿਸ ਤੇ ਕੇਂਦਰੀ ਰਿਜ਼ਰਵ ਫੋਰਸ ਵਲੋਂ ਫਲੈਗ ਮਾਰਚ ਕੱਢਿਆ ਗਿਆ।