ਰਾਏਕੋਟ ਪੁਲਿਸ ਨੇ ਚੋਣਾਂ ਦੇ ਮੱਦੇਨਜ਼ਰ ਸ਼ਹਿਰ 'ਚ ਕੀਤਾ ਫ਼ਲੈਗ ਮਾਰਚ - ਪੈਦਲ ਫਲੈਗ ਮਾਰਚ
ਲੁਧਿਆਣਾ: ਪੁਲਿਸ ਵੱਲੋਂ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਤਲਵੰਡੀ ਗੇਟ ਤੋਂ ਸ਼ੁਰੂ ਹੋਇਆ ਅਤੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ 'ਚੋਂ ਦੀ ਹੁੰਦਾ ਹੋਇਆ ਪੁਲਿਸ ਸਟੇਸ਼ਨ ਵਿੱਚ ਸਮਾਪਤ ਹੋਇਆ। ਜਿਸ ਦੌਰਾਨ ਪੁਲਿਸ ਫੋਰਸ ਵੱਲੋਂ ਸ਼ਹਿਰ ਦੇ ਭੀੜ-ਭੜੱਕੇ ਵਾਲੇ ਤਲਵੰਡੀ ਬਜ਼ਾਰ, ਕਮੇਟੀ ਬਜ਼ਾਰ, ਕੁਤਬਾ ਬਜ਼ਾਰ ਅਤੇ ਥਾਣਾ ਬਜ਼ਾਰ ਵਿੱਚ ਪੈਦਲ ਫਲੈਗ ਮਾਰਚ ਕੱਢਿਆ। ਇਸ ਫਲੈਗ ਮਾਰਚ ਵਿੱਚ ਰਾਏਕੋਟ ਸਿਟੀ ਪੁਲਿਸ, ਰਾਏਕੋਟ ਸਦਰ ਪੁਲਿਸ, ਹਠੂਰ ਪੁਲਿਸ ਨੇ ਹਿੱਸਾ ਲਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਐਸਐਚਓ ਹੀਰਾ ਸਿੰਘ ਸੰਧੂ ਨੇ ਦੱਸਿਆ ਕਿ ਨਗਰ ਕੌਂਸਲ ਚੋਣਾਂ ਅਮਨ-ਅਮਾਨ ਅਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹ ਚੜ੍ਹਾਉਣ ਲਈ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ।