ਲੋਕ ਸਭਾ ਚੋਣਾਂ: ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਸਖ਼ਤ, ਪੁਲਿਸ ਨੇ ਕੱਢਿਆ ਫਲੈਗ ਮਾਰਚ - ferozepur police
ਲੋਕ ਸਭਾ ਚੋਣਾਂ 2019 ਨੂੰ ਲੈ ਕੇ ਫਿਰੋਜ਼ਪੁਰ ਪੁਲਿਸ ਨੇ ਫ਼ਲੈਗ ਮਾਰਚ ਕੀਤਾ। ਇਸ ਮੌਕੇ ਪੰਜਾਬ ਪੁਲਿਸ ਦੇ ਨਾਲ-ਨਾਲ ਬੀ.ਐੱਸ.ਐੱਫ ਅਤੇ ਕੇਰਲਾ ਪੁਲਿਸ ਦੇ ਜਵਾਨ ਮਾਰਚ ਵਿੱਚ ਸ਼ਾਮਲ ਸਨ। ਫ਼ਲੈਗ ਮਾਰਚ ਦੀ ਅਗੁਵਾਈ ਕਰ ਰਹੇ ਡੀ.ਐੱਸ.ਪੀ ਸੁਰਿੰਦਰ ਬੰਸਲ ਨੇ ਦੱਸਿਆ ਕਿ ਫ਼ਲੈਗ ਮਾਰਚ ਦਾ ਮਕਸਦ, ਲੋਕਾਂ ਨੂੰ ਇਹ ਦਿਖਾਉਂਣਾ ਹੈ ਕਿ ਲੋਕ ਆਪਣੇ ਜਮੁਹਰੀ ਹੱਕ ਦਾ ਇਸਤੇਮਾਲ ਖੁੱਲ੍ਹ ਕੇ ਬਿਨਾ ਕਿਸੇ ਡਰ ਤੋਂ ਕਰ ਸਕਨ।