ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚੋਂ ਪੰਜ ਮੋਬਾਈਲ ਤੇ ਨਸ਼ਾ ਸਮੱਗਰੀ ਮਿਲੀ - ਪੰਜ ਮੋਬਾਈਲ ਫੋਨ
ਫਿਰੋਜ਼ਪੁਰ: ਸ਼ਹਿਰ ’ਚ ਸਥਿਤ ਕੇਂਦਰੀ ਜੇਲ੍ਹ ’ਚ ਇਕ ਵਾਰ ਫੇਰ ਤੋਂ ਮਿਲੇ ਪੰਜ ਮੋਬਾਈਲ ਫ਼ੋਨ, ਦੋ ਸਿਗਰੇਟ ਦੀ ਡੱਬੀਆਂ, 10 ਜਰਦੇ ਦੀਆਂ ਪੁੜੀਆਂ ਦੀ ਬਰਾਮਦਗੀ ਹੋਈ ਹੈ। ਕੇਂਦਰੀ ਜੇਲ੍ਹ ਦੇ ਦੀਵਾਰ ਦੇ ਬਾਹਰ ਅਣਪਛਾਤੇ ਵਿਅਕਤੀਆਂ ਨੇ ਇੱਕ ਟੇਪ ਨਾਲ ਲਪੇਟਿਆ ਪੈਕੇਟ ਸੁੱਟਿਆ ਸੀ। ਜੇਲ੍ਹ ਦੇ ਸੁਰੱਖਿਆ ਕਰਮਚਾਰੀਆਂ ਦੁਆਰਾ ਪੈਕਟ ਨੂੰ ਖੋਲ੍ਹਿਆ ਗਿਆ ਤਾਂ ਪੰਜ ਮੋਬਾਈਲ ਫੋਨ, ਦੋ ਸਿਗਰੇਟ ਡੱਬੀਆ ਅਤੇ ਜ਼ਰਦੇ ਦੇ ਦਸ ਪੈਕੇਟ ਮਿਲੇ।