26 ਤੇ 27 ਨੂੰ ਕਿਸਾਨਾਂ ਵੱਲੋਂ ਦਿੱਲੀ ਕੂਚ ਦੀਆਂ ਲਈ ਰਣਨੀਤੀ ਤਿਆਰ - ਯਾਤਰੀ ਗੱਡੀਆਂ
ਮੋਗਾ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਮੋਗਾ ਵਿਖੇ ਕਿਸਾਨ ਦਾ ਧਰਨਾ 49 ਵੇਂ ਦਿਨ ਵੀ ਜਾਰੀ ਰਿਹਾ। ਬੀਤੇ ਦਿਨੀਂ ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਵਿਖੇ ਮੀਟਿੰਗ ਹੋਈ ਸੀ ਜਿਸ ਵਿੱਚ ਕਿਸਾਨਾਂ ਨੇ ਕੁਝ ਫੈਸਲੇ ਕੀਤੇ। ਉਨ੍ਹਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਵਿੱਚ ਪਹਿਲਾਂ ਮਾਲ ਗੱਡੀਆਂ ਨੂੰ ਚੱਲਣ ਦੀ ਮਨਜ਼ੂਰੀ ਦੇਵੇ ਇਸ ਤੋਂ ਬਾਅਦ ਹੀ ਕਿਸਾਨ ਪੰਜਾਬ ਵਿੱਚ ਯਾਤਰੀ ਗੱਡੀਆਂ ਚਲਾਉਣ ਬਾਰੇ ਵਿਚਾਰ ਕਰਨਗੇ। 26 ਅਤੇ 27 ਨਵੰਬਰ ਨੂੰ ਦਿੱਲੀ ਜਾਣ ਨੂੰ ਲੈ ਕੇ ਕਿਸਾਨ ਆਗੂਆਂ ਨੇ ਬੈਠਕ ਵਿੱਚ ਰਣਨੀਤੀ ਤਿਆਰ ਕੀਤੀ ਕਿ ਜੇਕਰ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਬਾਰਡਰ ਨਾ ਲੰਘਣ ਦਿੱਤਾ ਤਾਂ ਉਹ ਉੱਥੇ ਹੀ ਧਰਨੇ ਉੱਤੇ ਬੈਠ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਦੀ ਸਰਕਾਰ ਇਨ੍ਹਾਂ ਨੂੰ ਰੱਦ ਨਹੀਂ ਕਰਦੀ। ਫਿਰ ਚਾਹੇ ਉਨ੍ਹਾਂ ਨੂੰ 2 ਸਾਲ ਧਰਨੇ ਕਿਉਂ ਨਾ ਦੇਣੇ ਪੈਣ।