ਪੰਜਾਬ 'ਚ ਪਹਿਲੀ ਗੋਲਗੱਪੇ ਦੀ ਮਸ਼ੀਨ ਅੰਮ੍ਰਿਤਸਰ 'ਚ ਲੱਗੀ - first Golgappa machine
ਅੰਮ੍ਰਿਤਸਰ: ਇੱਥੋਂ ਦੇ ਸ਼ਾਸਤਰੀ ਮਾਰਕੀਟ ਵਿੱਚ ਗੋਲ ਗੱਪਾ ਮਸ਼ੀਨ ਨੇ ਗਾਹਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ। ਗੋਲ ਗੱਪੇ ਮਸ਼ੀਨ ਨਾਲ ਹੁਣ ਗਾਹਕ ਆਪਣੇ ਹੱਥਾਂ ਨਾਲ ਗੋਲ ਗੱਪਾ ਖਾ ਸਕਦੇ ਹਨ। ਦੁਕਾਨਦਾਰ ਨੇ ਕਿਹਾ ਕਿ ਉਨ੍ਹਾਂ ਨੇ ਇਹ ਮਸ਼ੀਨ ਕੋਰੋਨਾ ਦੇ ਚੱਲਦਿਆਂ ਲਿਆਂਦੀ ਹੈ। ਲੋਕ ਕੋਰੋਨਾ ਮਹਾਂਮਾਰੀ ਕਰਨ ਗੋਲ ਗੱਪੇ ਖਾਣ ਤੋਂ ਗੁਰੇਜ਼ ਕਰ ਰਹੇ ਸੀ ਇਸ ਕਰਕੇ ਉਨ੍ਹਾਂ ਬਾਰੇ ਸੋਚਦੇ ਹੋਏ ਉਨ੍ਹਾਂ ਨੇ ਇਹ ਗੋਲ ਗੱਪੇ ਮਸ਼ੀਨ ਲਿਆਂਦੀ ਹੈ। ਇਹ ਮਸ਼ੀਨ ਅਹਿਮਦਾਬਾਦ ਤੋਂ ਮੰਗਵਾਈ ਗਈ ਹੈ ਜਿਸ ਦਾ ਉਨ੍ਹਾਂ ਕਰੀਬ 1 ਲੱਖ ਰੁਪਏ ਦਾ ਖਰਚਾ ਹੋਇਆ ਹੈ। ਗ੍ਰਹਾਕਾਂ ਨੇ ਕਿਹਾ ਕਿ ਇਹ ਬਹੁਤ ਹੀ ਸ਼ਲਾਘਾ ਯੋਗ ਉਪਰਾਲਾ ਹੈ। ਜੋ ਕਿ ਬਹੁਤ ਹੀ ਵਧੀਆ ਹੈ।