ਐਡਵੋਕੇਟ ਚੇਤਨ ਸ਼ਰਮਾ ਦੀ ਪਲੇਠੀ ਫ਼ਿਲਮ ਹੋਈ ਰਿਲੀਜ਼ - ਚੇਤਨ ਸ਼ਰਮਾ ਦੀ ਪਲੇਠੀ ਫ਼ਿਲਮ
ਬਰਨਾਲਾ: ਐਡਵੋਕੇਟ ਚੇਤਨ ਸ਼ਰਮਾ ਪ੍ਰੈਸ ਕਲੱਬ ਬਰਨਾਲਾ ਦੇ ਸੀਨੀਅਰ ਮੀਤ ਪ੍ਰਧਾਨ ਦੀ ਪਲੇਠੀ ਪੁਸਤਕ 'ਜ਼ਿੰਦਗੀ ਆਈ ਲਵ ਯੂ, ਤੇਰੀ ਮੇਰੀ ਦਾਸਤਾਨ' ਦਾ ਲੋਕ ਅਰਪਣ ਸਮਾਗਮ ਬਰਨਾਲਾ ਕਲੱਬ ਵਿੱਚ ਰੱਖਿਆ ਗਿਆ। ਇਸ ਮੌਕੇ ਜ਼ਿਲ੍ਹੇ ਦੀਆਂ ਰਾਜਨੀਤਕ, ਸਮਾਜਿਕ ਅਤੇ ਪ੍ਰਸ਼ਾਸ਼ਨਿਕ ਹਸਤੀਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਦੇ ਤੌਰ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੁਸਤਕ ਦਾ ਲੋਕ ਅਰਪਣ ਕੀਤਾ।