ਜਨਤਾ ਕਰਫ਼ਿਊ ਦੇ ਚਲਦਿਆਂ ਫ਼ਿਰੋਜ਼ਪੁਰ ਰਿਹਾ ਪੂਰੀ ਤਰਾਂ ਬੰਦ - firozpur lock down due to janta curfew
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਮਾਰਚ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਪੂਰੇ ਭਾਰਤ ਵਿੱਚ ਆਪਣੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਸੀ, ਜਿਸ ਕਰ ਕੇ ਪੂਰੇ ਭਾਰਤ ਦੀ ਰਾਜ ਸਰਕਾਰਾਂ ਨੇ ਆਪਣੇ-ਆਪਣੇ ਸੂਬੇ ਵਿੱਚ ਲੋਕਾਂ ਨੂੰ 22 ਮਾਰਚ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਸੀ। ਤੁਹਾਨੂੰ ਦੱਸ ਦਈਏ ਕਿ ਇਸ ਦਾ ਭਰਪੂਰ ਹੁੰਗਾਰਾ ਫਿਰੋਜ਼ਪੁਰ ਵਿੱਚ ਵੇਖਣ ਨੂੰ ਮਿਲ ਰਿਹਾ ਹੈ।