ਅੰਮ੍ਰਿਤਸਰ 'ਚ ਕਬੂਤਰ ਕਰਕੇ ਹੋਏ ਝੜਪ ਦੌਰਾਨ ਚੱਲੀਆਂ ਗੋਲੀਆਂ, 1 ਦੀ ਮੌਤ 1 ਜ਼ਖ਼ਮੀ - ਕਬੂਤਰ ਕਰਕੇ ਹੋਈ ਲੜਾਈ 'ਚ ਚੱਲੀਆਂ ਗੋਲੀਆਂ
ਅੰਮ੍ਰਿਤਸਰ ਵਿੱਚ ਕਬੂਤਰ ਨੂੰ ਲੈ ਕੇ ਦੋ ਗੁਟਾਂ ਵਿੱਚ ਝੜਪ ਹੋ ਗਈ। ਇਸ ਝੜਪ ਵਿੱਚ ਇੱਕ ਗੁੱਟ ਨੇ ਕਬੂਤਰ ਦੀ ਮੰਗ ਕੀਤੀ ਤੇ ਦੂਜੀ ਧਿਰ ਵੱਲੋਂ ਕਬੂਤਰ ਨਾ ਦੇਣ 'ਤੇ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਵਿੱਚ ਇੱਕ ਵਿੱਕੀ ਨਾਂਅ ਦਾ ਨੌਜਵਾਨ ਜ਼ਖ਼ਮੀ ਹੋ ਗਿਆ ਤੇ ਇੱਕ ਰਾਹ ਜਾਂਦੀ ਔਰਤ ਨੂੰ ਵੀ ਗੋਲੀ ਲੱਗ ਗਈ ਜਿਸ ਨਾਲ ਉਸ ਔਰਤ ਦੀ ਮੌਤ ਹੋ ਗਈ। ਇਸ ਸਬੰਧੀ ਡੀਐਸਪੀ ਅਜਨਾਲਾ ਸੋਹਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਕਬੂਤਰ ਨੂੰ ਲੈ ਕੇ ਪਿੰਡ ਰਾਏਪੁਰ ਖੁਰਦ ਵਿੱਚ ਗੋਲੀਆਂ ਚਲਾਈਆਂ ਗਈਆਂ ਹਨ। ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰਕੇ ਮੁਲਜ਼ਮ ਦੀ ਗ੍ਰਿਫ਼਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।