ਅੰਮ੍ਰਿਤਸਰ ’ਚ ਮਾਰਵਾੜੀ ਸਮਾਜ ਨੇ ਕੀਤਾ ਹੋਲਿਕਾ ਦਹਿਨ - ਹੋਲੀ ਮਨਾਈ ਜਾਂਦੀ
ਅੰਮ੍ਰਿਤਸਰ: ਹੋਲੀ ਯਾਨੀ ਰੰਗਾ ਦਾ ਪਿਆਰ ਦਾ ਅਤੇ ਭਾਈਚਾਰੇ ਦਾ ਤਿਉਹਾਰ, ਜਿਸਨੂੰ ਹਰ ਕੋਈ ਆਪਣੇ ਆਪਣੇ ਢੰਗ ਨਾਲ ਮਨਾਉਂਦਾ ਹੈ। ਉਸੇ ਤਰਾਂ ਮਾਰਵਾੜੀ ਸਮਾਜ ਵਲੋਂ ਅਗਨੀ ਨੂੰ ਆਹੁਤੀ ਦਿੰਦਿਆ ਹੋਲਿਕਾ ਦਹਿਨ ਦਾ ਪ੍ਰੋਗਰਾਮ ਮਣਾਇਆ। ਇਸ ਮੌਕੇ ਮਾਰਵਾੜੀ ਸਮਾਜ ਦੇ ਮੈਬਰਾਂ ਨੇ ਦਸਿਆ ਕਿ ਹੋਲਿਕਾ ਦਹਿਨ ਦਾ ਤਿਉਹਾਰ, ਸਾਡੇ ਸਮਾਜ ਲਈ ਬਹੁਤ ਮਾਇਨੇ ਰਖਦਾ ਹੈ ਜਿਸਨੂੰ ਅਸੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਹਰ ਸਾਲ ਮਨਾਇਆ ਜਾਂਦਾ ਹੈ ਅਤੇ ਸਾਲ ਦੀ ਪਹਿਲੀ ਫਸਲ ਦੇ ਪੱਕਣ ਮੌਕੇ ਅਗਨੀ ਨੂੰ ਭੋਗ ਲਗਾਇਆ ਜਾਂਦਾ ਹੈ ਅਤੇ ਫਿਰ ਅਗਲੇ ਦਿਨ ਪਿਆਰ ਅਤੇ ਸਦਭਾਵਨਾ ਦਾ ਤਿਉਹਾਰ ਹੋਲੀ ਮਣਾਈ ਜਾਂਦੀ ਹੈ।