ਫਾਇਰ ਬ੍ਰਿਗੇਡ ਨੇ ਤਿਉਹਾਰਾਂ ਦੇ ਚੱਲਦਿਆਂ ਕੱਸੀ ਕਮਰ
ਪੂਰੇ ਦੇਸ਼ ਵਿੱਚ ਐਤਵਾਰ ਨੂੰ ਦੀਵਾਲੀ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਣਾ ਹੈ। ਇਸ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ ਖੂਬ ਰੌਣਕਾਂ ਨਜ਼ਰ ਆ ਰਹੀਆਂ ਹਨ। ਇਸ ਦੇ ਨਾਲ ਹੀ ਪਟਾਕਿਆਂ ਕਰਕੇ ਕਿਸੇ ਵੀ ਜਗ੍ਹਾ 'ਤੇ ਅੱਗ ਨਾਲ ਨੁਕਸਾਨ ਤੋਂ ਬਚਣ ਲਈ ਫ਼ਾਇਰ ਬ੍ਰਿਗੇਡ ਮਹਿਕਮਾ ਵੀ ਪੂਰੇ ਤਰੀਕੇ ਨਾਲ ਤਿਆਰ ਹੈ। ਜਲੰਧਰ ਵਿਖੇ ਕਿਸੇ ਵੀ ਅਣਸੁਖਾਵੀਂ ਘਟਨਾ ਦਾ ਸਾਹਮਣਾ ਕਰਨ ਲਈ ਫ਼ਾਇਰ ਬ੍ਰਿਗੇਡ ਮਹਿਕਮਾ ਕਮਰ ਕੱਸੀ ਬੈਠਾ ਹੈ। ਫ਼ਾਇਰ ਬ੍ਰਿਗੇਡ ਅਧਿਕਾਰੀਆਂ ਅਨੁਸਾਰ ਕੁੱਲ 12 ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ 75 ਮੁਲਾਜ਼ਮ ਅਲਰਟ 'ਤੇ ਰੱਖੇ ਗਏ ਹਨ। ਜੇਕਰ, ਕਿਸੇ ਵੀ ਤਰ੍ਹਾਂ ਦੀ ਕੋਈ ਅੱਗ ਲੱਗਣ ਦੀ ਘਟਨਾ ਘੱਟਦੀ ਹੈ, ਤਾਂ ਤੁਰੰਤ ਮੌਕੇ 'ਤੇ ਪਹੁੰਚ ਕੇ ਉਸ 'ਤੇ ਕਾਬੂ ਪਾਇਆ ਜਾ ਸਕੇ। ਇਸ ਦੇ ਨਾਲ ਹੀ, ਛੋਟੀਆਂ ਗਲੀਆਂ ਵਿੱਚ ਜਾਣ ਲਈ ਛੋਟੀਆਂ ਗੱਡੀਆਂ ਅਤੇ ਮੋਟਰਸਾਈਕਲਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ।