ਗੈਸ ਪਾਈਪ ਲੀਕ ਹੋਣ ਕਾਰਨ ਘਰ ਵਿੱਚ ਲੱਗੀ ਅੱਗ - ਸੰਜੇ ਗਾਂਧੀ ਨਗਰ
ਜਲੰਧਰ: ਸੰਜੇ ਗਾਂਧੀ ਨਗਰ ਵਿਖੇ ਇਕ ਘਰ ਵਿਚ ਅੱਗ ਲੱਗਣ ਕਰਕੇ ਘਰ ਵਿੱਚ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ। ਇੱਕ ਮਹਿਲਾ ਤੇ ਇੱਕ ਲੜਕਾ ਇਸ ਅੱਗ ਨਾਲ ਝੁਲਸ ਕੇ ਜ਼ਖਮੀ ਹੋ ਗਏ। ਦਰਅਸਲ, ਖਾਣਾ ਬਣਾਉਂਦੇ ਸਮੇਂ ਗੈਸ ਦੇ ਸਿਲੰਡਰ ਨਾਲ ਲੱਗੀ ਪਾਈਪ ਵਿੱਚੋਂ ਅਚਾਨਕ ਗੈਸ ਲੀਕ ਹੋ ਗਈ ਜਿਸ ਨਾਲ ਸਿਲੰਡਰ ਨੂੰ ਅੱਗ ਲੱਗ ਗਈ। ਇਸ ਦੌਰਾਨ ਉਥੇ ਕੰਮ ਕਰ ਰਹੀ ਮਹਿਲਾ ਅਤੇ ਇੱਕ ਲੜਕਾ ਅੱਗ ਦੀ ਚਪੇਟ ਵਿੱਚ ਆ ਗਿਆ ਅਤੇ ਬੁਰੀ ਤਰ੍ਹਾਂ ਝੁਲਸ ਗਿਆ ਜਿਸ ਤੋਂ ਬਾਅਦ ਲੜਕੇ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਅੱਗ ਲੱਗਣ ਕਰਕੇ ਘਰ ਦਾ ਕਾਫ਼ੀ ਸਾਮਾਨ ਸੜ ਗਿਆ। ਫਿਲਹਾਲ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਦੀ ਮਦਦ ਨਾਲ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ।