ਦੁਕਾਨ ’ਚੋਂ ਨਿੱਕਲੇ ਅੱਗ ਦੇ ਭਾਂਬੜ - ਅੱਗ ਦੇ ਭਾਂਬੜ
ਅੰਮ੍ਰਿਤਸਰ: ਮਾਮਲਾ ਸ਼ਹਿਰ ਦੇ ਗਵਾਲਮੰਡੀ ਚੌਕ ਦੀ ਇੱਕ ਹਲਵਾਈ ਦੀ ਦੁਕਾਨ (shop) ਦਾ ਹੈ ਜਿੱਥੇ ਦੁੱਧ ਗਰਮ ਕਾਰਨ ਵਾਲੀ ਡੀਜ਼ਲ ਭੱਠੀ ਵਿੱਚ ਅਚਾਨਕ ਅੱਗ (Fire) ਲੱਗ ਗਈ ਜਿਸਦੇ ਚੱਲਦੇ ਹਲਵਾਈ ਦੀ ਦੁਕਾਨ ਵਿੱਚ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਪਰ ਗਨੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਦੁਕਾਨ ਦੇ ਮਾਲਿਕ ਮੁਤਾਬਿਕ ਦੁੱਧ ਕਾੜਨ ਵਾਲੀ ਭੱਠੀ ਵਿੱਚ ਅਚਾਨਕ ਅੱਗ ਲੱਗ ਗਈ। ਇਸ ਵਾਪਰੇ ਹਾਦਸੇ ਦੇ ਕਾਰਨ ਆਲੇ ਦੁਆਲੇ ਭਜਦੜ ਮੱਚ ਗਈ। ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ (Fire brigade) ਨੂੰ ਦਿੱਤੀ ਗਈ ਜਿਸਨੇ ਮੁਸ਼ੱਕਤ ਬਾਅਦ ਅੱਗ ’ਤੇ ਕਾਬੂ ਪਾਇਆ।