ਜਲੰਧਰ ਦੀ ਫੁਟਬਾਲ ਫੈਕਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ - fire breakout in football company
ਜਲੰਧਰ: ਸ਼ਹਿਰ ਦੀ ਬਸਤੀ ਦਾਨਿਸ਼ਮੰਦਾ ਵਿੱਚ ਸਥਿਤ ਇੱਕ ਫੁਟਬਾਲ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਦੀ ਜਾਣਕਾਰੀ ਮਿਲੀ ਹੈ। ਇਸ ਹਾਦਸੇ ਵਿੱਚ ਫੈਕਟਰੀ ਵਿੱਚ ਤਿਆਰ ਪਿਆ ਲੱਖਾਂ ਦਾ ਸਮਾਨ ਸਾੜ ਕੇ ਸੁਆਹ ਹੋ ਗਿਆ, ਜਿਸ ਨਾਲ ਫੈਕਟਰੀ ਮਾਲਕ ਨੂੰ ਵਾਧੂ ਨੁਕਸਾਨ ਹੋਇਆ ਹੈ। ਅੱਗ ਬੁਝਾਊ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਲੰਬੀ ਮਸ਼ਕਤ ਤੋਂ ਬਾਅਦ ਭਿਆਨਕ ਅੱਗ 'ਤੇ ਕਾਬੂ ਪਾ ਲਿਆ ਹੈ। ਫੈਕਟਰੀ ਮਾਲਕ ਬਿੱਲੂ ਮੁਤਾਬਕ ਘਟਨਾ ਨੂੰ ਇਲਾਕੇ ਦੇ ਸ਼ਰਾਰਤੀ ਅਨਸਰਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ।