ਹੁਸ਼ਿਆਰਪੁਰ ਦੇ ਇੱਕ ਗੋਦਾਮ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ - ਫਾਇਰ ਬ੍ਰਿਗੇਡ
ਹੁਸ਼ਿਆਰਪੁਰ : ਲੰਘੇ ਦਿਨੀਂ ਇੱਥੋਂ ਦੇ ਖਾਨਪੁਰੀ ਗੇਟ ਵਿੱਚ ਇੱਕ ਗੋਦਾਮ ਨੂੰ ਅੱਗ ਲੱਗੀ। ਜਿਸ ਨਾਲ ਲੱਖਾ ਦਾ ਨੁਕਸਾਨ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਇਹ ਗੁਦਾਮ ਟੌਫੀਆਂ ਗੋਲੀਆਂ ਅਤੇ ਬਿਸਕੁਟ ਭੁਜੀਆ ਆਦਿ ਦਾ ਗੋਦਾਮ ਸੀ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਅੱਗ ਨੂੰ ਬੁਝਾਉਣ ਵਿੱਚ ਤਿੰਨ ਦੇ ਖਾਨਪੁਰੀ ਗੱਡੀਆਂ ਲੱਗ ਗਈਆਂ ਹਨ ਦੱਸਿਆ ਜਾਂਦਾ ਹੈ ਕਿ ਇਸ ਗੁਦਾਮ ਦੇ ਨਾਲ ਹੋਰ ਵੀ ਕਈ ਗੁਦਾਮ ਲੱਗਦੇ ਹਨ ਜੋ ਕਿ ਵਾਲ-ਵਾਲ ਬਚ ਗਏ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ।