ਕੂੜੇ ਦੇ ਡੰਪ ਚੋਂ ਨਿੱਕਲੇ ਅੱਗ ਦੇ ਭਾਂਬੜ - garbage dump
ਫਾਜ਼ਿਲਕਾ: ਅਬੋਹਰ ਦੇ ਇੰਦਰਾ ਨਗਰੀ ਵਿੱਚ ਕੂੜੇ ਦੇ ਡੰਪ ਨੂੰ ਭਿਆਨਕ ਅੱਗ (Terrible fire) ਲੱਗ ਗਈ। ਅੱਗ ਲੱਗਣ ਕਾਰਨ ਆਲੇ ਦੁਆਲੇ ਭੱਜਦੜ ਮੱਚ ਗਈ। ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਵੀ ਦਿੱਤੀ ਗਈ। ਫਾਇਰ ਬ੍ਰਿਗੇਡ (Fire brigade) ਨੇ ਮੁਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ। ਘਟਨਾ ਸਥਾਨ ਨਜ਼ਦੀਕ ਰਹਿੰਦੇ ਵਾਸੀਆਂ ਨੇ ਘਨਟਾ ਨੂੰ ਲੈ ਕੇ ਨਸ਼ੇੜੀਆਂ ਤੇ ਸਵਾਲ ਖੜ੍ਹੇ ਕੀਤੇ ਗਏ ਹਨ। ਲੋਕਾਂ ਦਾ ਕਹਿਣੈ ਕਿ ਨਸ਼ੇੜੀ ਲੋਕ ਇੱਥੇ ਆਉਂਦੇ ਹਨ ਅਤੇ ਉਹ ਹੀ ਅੱਗ ਲਗਾਉਂਦੇ ਹਨ। ਪਿੰਡਵਾਸੀਆਂ ਨੇ ਮੰਗ ਕੀਤੀ ਹੈ ਕਿ ਅੱਗ ਨਾ ਲਗਾਈ ਜਾਵੇ। ਓਧਰ ਨਗਰ ਨਿਗਮ ਅਫਸਰ ਨੇ ਦੱਸਿਆ ਹੈ ਕਿ ਕੂੜਾ ਡੰਪ ਤੇ ਚੌਕਸੀ ਵਧਾਈ ਹੈ। ਉਨ੍ਹਾਂ ਦੱਸਿਆ ਕਿ ਦੋ ਚੌਂਕੀਦਾਰ ਰੱਖੇ ਗਏ ਹਨ ਤਾਂ ਕਿ ਅਜਿਹੀ ਘਨਟਾ ਆਉਣ ਵਾਲੇ ਸਮੇਂ ਦੇ ਵਿੱਚ ਨਾ ਵਾਪਰੇ।