ਪਤੰਗਾਂ ਨੂੰ ਲੈ ਕੇ ਵੱਧਿਆ ਝਗੜਾ, ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ ! - ਪਤੰਗਾਂ ਨੂੰ ਲੈ ਕੇ ਵੱਧਿਆ ਝਗੜਾ
ਅੰਮ੍ਰਿਤਸਰ: ਪਤੰਗਾਂ ਨੂੰ ਲੈ ਕੇ ਪੁਰਾਣੀ ਰੰਜਿਸ਼ ਤਹਿਤ ਝਗੜਾ ਇੰਨਾਂ ਵੱਧ ਗਿਆ ਕਿ ਝਗੜੇ ਦੌਰਾਨ ਦੋ ਧਿਰਾਂ ਵਿਚਾਲੇ ਇੱਟਾਂ ਅਤੇ ਗੋਲੀਆਂ ਚੱਲ ਵੀ ਗਈਆਂ। ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਅਧੀਨ ਆਉਂਦੇ ਇਲਾਕੇ ਵਿਚ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਝਗੜੇ ਦੌਰਾਨ ਦੋਵਾਂ ਧਿਰਾਂ ਵਿਚਾਲੇ ਖੂਬ ਪਥਰਾਅ ਹੋਇਆ ਅਤੇ ਗੋਲੀ ਵੀ ਚੱਲੀ। ਇਸ ਤੋਂ ਬਾਅਦ ਥਾਣਾ ਗੇਟ ਹਕੀਮਾਂ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਤੇ ਇੱਕ ਧਿਰ ਦੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਮਾਮਲਾ ਦਰਜ ਕੀਤਾ ਹੈ। ਇਸ ਪੂਰੇ ਮਾਮਲੇ ਬਾਬਤ ਪੁਲਿਸ ਅਧਿਕਾਰੀ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ।