ਚੋਣਾਂ ਦੌਰਾਨ ਝੜਪ ਨੂੰ ਲੈ 21 ਲੀਡਰਾਂ 'ਤੇ ਐਫਆਈਆਰ ਦਰਜ, ਅਕਾਲੀ ਦਲ ਨੇ ਲਾਇਆ ਧਰਨਾ - ਅਕਾਲੀ ਦਲ ਨੇ ਲਾਇਆ ਧਰਨਾ
ਕਪੂਰਥਲਾ: ਸੁਲਤਾਨਪੁਰ ਲੋਧੀ ਵਿਖੇ ਨਗਰ ਕੌਂਸਲ ਚੋਣਾਂ ਨੂੰ ਲੈ ਕਾਂਗਰਸੀ ਤੇ ਅਕਾਲੀ ਵਰਕਰਾਂ ਵਿਚਾਲੇ ਝੜਪ ਹੋ ਗਈ ਸੀ। ਇਸ ਮੌਕੇ ਗੋਲੀਬਾਰੀ ਤੇ ਪੱਥਰਬਾਜ਼ੀ ਵੀ ਹੋਈ। ਇਸ ਮਾਮਲੇ ਦੀ ਜਾਂਚ ਲਈ ਪੁਲਿਸ ਵੱਲੋਂ ਅਕਾਲੀ ਦਲ 21 ਲੀਡਰਾਂ 'ਤੇ ਐਫਆਈਆਰ ਦਰਜ ਕੀਤੀ ਗਈ ਹੈ। ਇਸ ਦੇ ਵਿਰੋਧ 'ਚ ਅਕਾਲੀ ਵਰਕਰਾਂ ਨੇ ਤਲਵੰਡੀ ਚੌਂਕ 'ਚ ਧਰਨਾ ਦਿੱਤਾ। ਉਨ੍ਹਾਂ ਕਾਂਗਰਸ 'ਤੇ ਧੱਕੇਸ਼ਾਹੀ ਦੇ ਦੋਸ਼ ਲਾਏ ਤੇ ਇਨਸਾਫ ਦੀ ਮੰਗ ਕੀਤੀ, ਜਦੋਂ ਕਿ ਪੁਲਿਸ ਮੁਤਾਬਕ ਦੋਵੇਂ ਪਾਰਟੀਆਂ ਇੱਕ ਦੂਜੇ 'ਤੇ ਦੋਸ਼ ਲਾ ਰਹੀਆਂ ਹਨ।