ਚੰਨੀ ਦੇ ਮੁੱਖ ਮੰਤਰੀ ਬਣਨ 'ਤੇ ਮਨੋਰੰਜਨ ਕਾਲੀਆ ਨੇ ਕੀ ਕਿਹਾ ਜਾਣੋ - ਚਰਨਜੀਤ ਸਿੰਘ ਚੰਨੀ
ਜਲੰਧਰ: ਬੀਜੇਪੀ (BJP) ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ਉਤੇ ਵਧਾਈ ਦਿੱਤੀ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ (Congress) ਨੇ ਪਹਿਲਾਂ ਦਲਿਤ ਮੁੱਖ ਮੰਤਰੀ ਬਣਾਇਆ।ਇਸ ਗੱਲ ਦੀ ਸਾਰੀਆਂ ਨੂੰ ਖੁਸ਼ੀ ਹੈ ਪਰ ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਬਿਆਨ ਪਹਿਲਾ ਹੀ ਦੇ ਦਿੱਤਾ ਸੀ ਕਿ ਪੰਜਾਬ ਵਿਚ ਕਾਂਗਰਸ 2022 ਦੀਆਂ ਚੋਣਾਂ ਸਿੱਧੂ ਦੀ ਅਗਵਾਈ ਵਿਚ ਹੀ ਲੜੇਗੀ।ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਵਿਚ ਸ਼ਾਮਿਲ ਹੋਣ ਬਾਰੇ ਕਾਲੀਆ ਨੇ ਕਿਹਾ ਕਿ ਇਹ ਕੈਪਟਨ ਦੀ ਮਰਜੀ ਹੈ ਅਤੇ ਇਸ ਗੱਲ ਦਾ ਫ਼ੈਸਲਾ ਵੀ ਪਾਰਟੀ ਦੀ ਹਾਈ ਕਮਾਂਡ ਕਰੇਗੀ।