ਮੋਹਾਲੀ ਦੇ ਸਟ੍ਰਾਂਗ ਰੂਮਾਂ 'ਤੇ ਕਿਵੇਂ ਹੋ ਰਹੀ ਹੈ ਈਵੀਐਮ ਦੀ ਸੁਰੱਖਿਆ, ਜਾਣੋ.. - ਮੋਹਾਲੀ
ਮੋਹਾਲੀ: ਪੰਜਾਬ ਨਗਰ ਨਿਗਮ, ਨਗਰ ਕੌਂਸਲ ਚੋਣਾਂ ਨੂੰ ਲੈ ਕੇ ਮੋਹਾਲੀ 'ਚ ਸਭ ਤੋਂ ਘੱਟ ਕੁੱਲ ਵੋਟਿੰਗ 60.08 % ਹੋਈ। ਈਵੀਐਮ ਮਸ਼ੀਨਾਂ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਬਣਾਏ ਗਏ 9 ਸਟ੍ਰਾਂਗ ਰੂਮ 'ਚ ਰੱਖੀਆਂ ਗਈਆਂ ਹਨ। ਵਾਰਡ ਨੰਬਰ 1 ਤੋਂ 25 ਤੱਕ ਦੇ ਸੈਕਟਰ 74, ਸਪੋਰਟਸ ਕੰਪਲੈਕਸ, ਵਾਰਡ ਨੰਬਰ 26 ਤੋਂ 50 ਤੱਕ ਫੇਸ 11 ਮੰਡੀ ਬੋਰਡ ਕੰਪਲੈਕਸ, ਖਰੜ ਵਿੱਚ ਖੂਨੀ ਮਾਜਰਾ ਦੇ ਪੋਲੀਟੈਕਨੀਕਲ ਕਾਲਜ, ਜ਼ੀਰਕਪੁਰ ਵਿੱਚ ਐਮਸੀ ਦਫ਼ਤਰ, ਡੇਰਾਬੱਸੀ ਵਿੱਚ ਗੌਰਮਿੰਟ ਕਾਲਜ, ਨਵਾਂਗਰਾਉਂ ਵਿਖੇ ਸੈਂਚਰੀ ਪਬਲਿਕ ਸਕੂਲ, ਲਾਲੜੂ ਵਿਖੇ ਸਸਸ ਸਕੂਲ ਲਾਲੜੂ ਮੰਡੀ, ਕੁਰਾਲੀ ਅਤੇ ਬਨੂੜ ਵਿੱਚ ਵੀਐਮਸੀ ਆਫਿਸ ਵਿਖੇ ਸਟ੍ਰਾਂਗ ਰੂਮ ਤਿਆਰ ਕੀਤੇ ਗਏ ਹਨ। ਇਥੇ 20 ਤੋਂ 25 ਮੁਲਜ਼ਮਾਂ ਵੱਲੋਂ ਦਿਨ-ਰਾਤ ਪਹਿਰਾ ਦਿੱਤਾ ਜਾ ਰਿਹਾ ਹੈ। 17 ਫਰਵਰੀ ਨੂੰ ਸਵੇਰੇ 9 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ 'ਤੇ ਸ਼ਾਮ ਨੂੰ ਨਤੀਜੇ ਆਉਣਗੇ।