ਕਿਸਾਨ ਮਜ਼ਦੂਰ ਕਾਨਫ਼ਰੰਸ ਕਰਨ ਵਾਲੇ ਕਿਸਾਨਾਂ ਖ਼ਿਲਾਫ਼ ਪਰਚੇ ਦਰਜ - ਸ੍ਰੀ ਗੁਰੂ ਤੇਗ ਬਹਾਦਰ ਜੀ
🎬 Watch Now: Feature Video
ਰੂਪਨਗਰ: ਜ਼ਿਲ੍ਹੇ ’ਚ ਕਿਸਾਨ ਕਾਨਫ਼ਰੰਸ ਕਰਨ ਵਾਲੇ ਕਿਸਾਨਾਂ ਖ਼ਿਲਾਫ਼ ਪਰਚੇ ਦਰਜ ਕੀਤੇ ਗਏ ਹਨ। ਦਰਾਅਸਰ ਕਿਰਤੀ ਕਿਸਾਨ ਮੋਰਚਾ ਵੱਲੋਂ ਨੂਰਪੁਰ ਬੇਦੀ ਦੇ ਪਿੰਡ ਚੈਹੜ ਮਜਾਰਾ ਵਿਖੇ ਮਜ਼ਦੂਰ ਦਿਵਸ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਦਿਹਾੜੇ ਸੰਬੰਧੀ ਮਜ਼ਦੂਰ ਏਕਤਾ ਕਿਸਾਨ ਕਾਨਫ਼ਰੰਸ ਅਯੋਜਿਤ ਕੀਤੀ ਗਈ ਸੀ। ਇਸ ਕਾਨਫ਼ਰੰਸ ਨੂੰ ਰੋਕਣ ਦੇ ਲਈ ਪਹਿਲਾਂ ਵੀ ਪ੍ਰਸ਼ਾਸਨ ਦੇ ਵੱਲੋਂ ਰੋਕਾਂ ਲਗਾਈਆਂ ਗਈਆਂ ਸਨ, ਪ੍ਰੰਤੂ ਇਸ ਦੇ ਬਾਵਜੂਦ ਵੀ ਪ੍ਰਬੰਧਕਾਂ ਦੇ ਵੱਲੋਂ ਕਾਨਫੰਰਸ ਕੀਤੀ ਗਈ। ਜਿਸ ਤੋਂ ਮਗਰੋਂ ਪੁਲਿਸ ਨੇ ਕੋਰੋਨਾ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਦਰਜ ਕਰਦੇ ਹੋਏ ਪਰਚੇ ਦਰਜ ਕੀਤੇ ਹਨ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਕੈਪਟਨ ਸਰਕਾਰ ਵੀ ਮੋਦੀ ਸਰਕਾਰ ਨਾਲ ਰਲੀ ਹੋਈ ਹੈ ਜਿਸ ਕਾਰਨ ਕਿਸਾਨਾਂ ‘ਤੇ ਪਰਚੇ ਦਰਜ ਕੀਤੇ ਜਾ ਰਹੇ ਹਨ।