ਬੇਅਦਬੀ ਦੋਸ਼ੀਆਂ ਨੂੰ ਮਿਲਣ ਸਜਾਵਾਂ ਨਹੀਂ ਤਾਂ ਸੰਘਰਸ਼ ਰਹੇਗਾ ਜਾਰੀ: ਮਾਨ - ਬਰਗਾੜੀ
ਸ੍ਰੀ ਮੁਕਤਸਰ ਸਾਹਿਬ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ। ਉਨ੍ਹਾਂ ਕਿਹਾ ਕਿ ਅੱਜ ਸਭ ਤੋਂ ਵੱਡਾ ਜੋ ਮਸਲਾ ਹੈ ਕਿ ਸਿੱਖਾਂ ਨੂੰ ਸਾਡੇ ਮਜ੍ਹਬ ਦੇ ਬਾਰੇ ਤੇ ਸਾਡੀ ਸਿਆਸਤ ਦੇ ਬਾਰੇ ਇਨਸਾਫ਼ ਨਹੀਂ ਮਿਲ ਰਿਹਾ। ਸਾਡੇ ਸਿੱਖਾਂ ਨੇ ਸ਼੍ਰੋਮਣੀ ਅਕਾਲੀ ਦਲ 'ਤੇ SGPC ਇਹ ਦੋਨੋਂ ਸਾਡੇ ਬਜੁਰਗਾਂ ਨੇ ਖੜੇ ਕੀਤੇ ਸੀ ਕਿ ਸਿੱਖਾਂ ਦਾ ਜੋ ਮਜ੍ਹਬ ਹੈ ਤੇ ਸਿੱਖਾਂ ਦੀ ਜੋ ਸਿਆਸਤ ਹੈ ਉਸਨੂੰ ਪਰਗਟ ਕਰਨਗੇ। ਪਰ ਹੁਣ ਜੋਂ ਅਸੀਂ ਦੇਖ ਰਹੇ ਹਾਂ ਅਕਾਲੀ ਦਲ ਜਾਂ SGPC ਇਹ ਸਿੱਖਾਂ ਦੀ ਰੱਖਿਆ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਅੱਜ ਅੱਠ ਅਗਸਤ ਨੂੰ ਬਰਗਾੜੀ ਵਿਖੇ ਵੱਡਾ ਇਕੱਠ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਬੇਅਦਬੀ ਮਾਮਲੇ ਵਿੱਚ ਹੁਣ ਤੱਕ ਕਿਸੇ ਤੇ ਕੋਈ ਕਾਰਵਾਈ ਨਹੀਂ ਹੋਈ।