ਮਾਮੂਲੀ ਤਕਰਾਰ ਤੋਂ ਵਧੀ ਲੜਾਈ, ਬਾਈਕ ਨੂੰ ਲਗਾਈ ਅੱਗ - ਸੀਸੀਟੀਵੀ
ਜਲੰਧਰ:ਸੰਤੋਖਪੁਰਾ ਮੁਹੱਲੇ ਵਿਖੇ ਮਾਮੂਲੀ ਗੱਲ ਨੂੰ ਲੈ ਕੇ ਦੋੋਸਤਾਂ (Friends) ਵਿਚ ਤਤਕਾਰ ਹੋ ਗਈ।ਜਿਸ ਵਿਚ ਦੋਸਤ ਨੇ ਦੋਸਤ ਦੀ ਬਾਈਕ ਨੂੰ ਅੱਗ ਲਗਾ ਦਿੱਤੀ।ਇਸ ਮੌਕੇ ਪੀੜਤ ਸੰਦੀਪ ਸਿੰਘ ਦਾ ਕਹਿਣਾ ਹੈ ਕਿ ਦੋਸਤ ਦਾ ਫੋਨ (Phone) ਆਇਆ ਸੀ ਕਿ ਕਿਸੇ ਕੰਮ ਲਈ ਮਿਲਣਾ ਹੈ ਅਤੇ ਉਨ੍ਹਾਂ ਨੇ ਸੰਤੋਖਪੁਰਾ ਗਰਾਉਂਡ ਦੇ ਕੋਲ ਪਹੁੰਚ ਗਏ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਉਸਦੀ ਬਾਈਕ ਨੂੰ ਅੱਗ ਲਗਾ ਦਿੱਤੀ ਹੈ।ਉਧਰ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਬਾਈਕ ਨੂੰ ਕਬਜੇ ਵਚਿ ਲੈ ਲਿਆ ਹੈ।ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ (CCTV)ਚੈਕਿੰਗ ਕੀਤੀ ਜਾ ਰਹੀ ਹੈ।