ਬਠਿੰਡਾ ਜੇਲ੍ਹ 'ਚ ਹਵਾਲਾਤੀਆਂ ਵਿਚਕਾਰ ਹੋਈ ਝੜਪ, 6 ਜ਼ਖ਼ਮੀ - ਬਠਿੰਡਾ ਸੈਂਟਰਲ ਜੇਲ੍ਹ
ਬਠਿੰਡਾ ਸੈਂਟਰਲ ਜੇਲ੍ਹ ਵਿੱਚ ਮੁੜ ਤੋਂ ਹਵਾਲਾਤੀਆਂ ਵਿਚਕਾਰ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਗੁੱਟ ਆਪਸ ਦੇ ਵਿੱਚ ਭਿੜ ਗਏ, ਜਿਸ ਦੌਰਾਨ 6 ਹਵਾਲਾਤੀ ਜ਼ਖ਼ਮੀ ਹੋ ਗਏ। ਜੇਲ੍ਹ ਪੁਲਿਸ ਵੱਲੋਂ ਫੱਟੜ ਹਵਾਲਾਤੀਆਂ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।