ਰਾਸ਼ਨ ਵੰਡਣ ਨੂੰ ਲੈ ਕੇ ਲੁਧਿਆਣਾ ਦੇ ਪਿੰਡ ਜੱਸੀਆਂ 'ਚ ਭਿੜੇ ਦੋ ਸਰਪੰਚ - ਰਾਸ਼ਨ ਵੰਡਣ ਨੂੰ ਲੈ ਕੇ ਝਗੜਾ
ਲੁਧਿਆਣਾ: ਕਰਫਿਊ ਦੇ ਦੌਰਾਨ ਜਿੱਥੇ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਣ ਨੂੰ ਲੈ ਕੇ ਸਿਆਸਤ ਜਾਰੀ ਹੈ ਉੱਥੇ ਦੂਜੇ ਪਾਸੇ ਲੁਧਿਆਣਾ ਦੇ ਪਿੰਡ ਜੱਸੀਆਂ 'ਚ ਵੀ ਅਜਿਹਾ ਹੀ ਮਾਮਲਾ ਵੇਖਣ ਨੂੰ ਮਿਲਿਆ। ਇਸ ਪਿੰਡ 'ਚ ਸਾਬਕਾ ਸਰਪੰਚ ਤੇ ਮੌਜੂਦਾ ਸਰਪੰਚ ਵਿਚਾਲੇ ਰਾਸ਼ਨ ਵੰਡਣ ਨੂੰ ਲੈ ਝਗੜਾ ਹੋ ਗਿਆ। ਇਸ ਦੌਰਾਨ ਉਨ੍ਹਾਂ ਵਿਚਾਲੇ ਕੁੱਟਮਾਰ ਹੋਣ ਦੀ ਵੀ ਖ਼ਬਰ ਹੈ। ਇਸ ਦੌਰਾਨ ਦੋਵੇਂ ਧਿਰ ਇੱਕ ਦੂਜੇ ਉੱਤੇ ਦੋਸ਼ ਲਾਉਂਦੇ ਨਜ਼ਰ ਆਏ। ਫਿਲਹਾਲ ਪੁਲਿਸ ਨੇ ਦੋਹਾਂ ਧਿਰਾਂ 'ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤਾ।