ਕੋਰੋਨਾ ਦੇ ਚੱਲਦਿਆਂ ਫੈਸਟੀਵਲ ਸਪੈਸ਼ਲ ਰੇਲ ਦੇ ਚੱਕਿਆਂ ਨੂੰ ਲੱਗੀ ਬ੍ਰੇਕ - coronavirus update live
ਸ਼ਿਮਲਾ 'ਚ ਕੋਰੋਨਾ ਦੇ ਚੱਲਦਿਆਂ ਕਾਲਕਾ-ਸ਼ਿਮਲਾ ਹੈਰੀਟੇਜ ਰੇਲਵੇ ਟ੍ਰੈਕ 'ਤੇ ਚੱਲਣ ਵਾਲੀਆਂ ਰੇਲ ਗੱਡੀਆਂ 'ਚ ਯਾਤਰੀਆਂ ਦੀ ਗਿਣਤੀ 'ਚ ਭਾਰੀ ਗਿਰਾਵਟ ਆ ਰਹੀ ਹੈ। ਯਾਤਰੀਆਂ ਦੀ ਗਿਣਤੀ ਵਿੱਚ ਆਈ ਗਿਰਾਵਟ ਦੇ ਮੱਦੇਨਜ਼ਰ ਰੇਲਵੇ ਬੋਰਡ ਨੇ 9 ਮਈ ਤੋਂ ਰੇਲ ਕਾਰ ਅਤੇ ਫੈਸਟੀਵਲ ਸਪੈਸ਼ਲ ਰੇਲ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਸਟੇਸ਼ਨ ਸੁਪਰਡੈਂਟ ਜੋਗਿੰਦਰ ਵੋਹਰਾ ਨੇ ਦੱਸਿਆ ਕਿ ਵਿਸਟਾਡੋਮ ਐਕਸਪ੍ਰੈਸ ਅਤੇ ਸ਼ਿਵਾਲਿਕ ਐਕਸਪ੍ਰੈਸ ਨੂੰ ਪਹਿਲਾਂ ਹੀ ਕਾਲਕਾ-ਸ਼ਿਮਲਾ ਟਰੈਕ 'ਤੇ ਰੋਕ ਦਿੱਤਾ ਗਿਆ ਹੈ। ਹੁਣ ਸ਼ਿਮਲਾ ਅਤੇ ਕਾਲਕਾ ਦਰਮਿਆਨ ਸਿਰਫ ਇੱਕ ਟ੍ਰੇਨ ਕਾਲਕਾ-ਸ਼ਿਮਲਾ ਸਪੈਸ਼ਲ ਚੱਲੇਗੀ।