ਭਲਕੇ ਮਨਾਇਆ ਜਾਵੇਗਾ ਕਰਵਾ ਚੌਥ ਦਾ ਤਿਉਹਾਰ, ਬਾਜ਼ਾਰਾਂ 'ਚ ਮੁੜ ਪਰਤੀ ਰੌਣਕ
ਜਲੰਧਰ: ਕੋਰੋਨਾ ਮਹਾਂਮਾਰੀ ਕਾਰਨ ਇਸ ਸਾਲ ਤਿਉਹਾਰਾਂ ਦਾ ਰੰਗ ਫਿੱਕਾ ਦਿਖਾਈ ਦੇ ਰਿਹਾ ਹੈ। ਲੋਕ ਸਮਾਜਕ ਦੂਰੀ ਤੇ ਮਹਾਂਮਾਰੀ ਦੇ ਖਿਆਲ ਸਦਕਾ ਆਪਣੇ ਆਪਣੇ ਘਰਾਂ 'ਚ ਹੀ ਤਿਉਹਾਰ ਮਨਾਉਣ ਨੂੰ ਤਰਜੀਹ ਦੇ ਰਹੇ ਹਨ। ਅਜਿਹੇ 'ਚ ਭਲਕੇ ਕਰਵਾ ਚੌਥ ਦਾ ਤਿਉਹਾਰਾਂ ਮਨਾਇਆ ਜਾਵੇਗਾ। ਮਹਿਲਾਵਾਂ ਇਸ ਦਿਨ ਦਾ ਇਤਜ਼ਾਰ ਸਾਲ ਭਰ ਕਰਦੀਆਂ ਹਨ। ਤਿਉਹਾਰ ਦੇ ਮੱਦੇ ਨਜ਼ਰ ਜਲੰਧਰ ਦੇ ਬਾਜ਼ਾਰ ਪੂਰੀ ਤਰ੍ਹਾਂ ਭਰੇ ਹੋਏ ਨਜ਼ਰ ਆ ਰਹੇ ਹਨ ਬਾਜ਼ਾਰਾਂ ਵਿੱਚ ਪਹਿਲੇ ਦੀ ਤਰ੍ਹਾਂ ਰੌਣਕਾਂ ਨਜ਼ਰ ਆ ਰਹੀ ਹੈ ਅਤੇ ਲੋਕ ਖਰੀਦਦਾਰੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਮੌਕੇ ਮਹਿਲਾਵਾਂ ਦਾ ਕਹਿਣਾ ਹੈ ਕਿ ਹਾਲਾਂਕਿ ਇਸ ਸਾਲ ਕੋਰੋਨਾ ਕਰਕੇ ਉਨ੍ਹਾਂ ਦੇ ਬਜਟ 'ਤੇ ਕਾਫੀ ਫਰਕ ਪਿਆ ਹੈ ਪਰ ਤਿਉਹਾਰ ਤੇ ਤਿਉਹਾਰ ਹੈ ਆਪਣੇ ਪਤੀ ਦੀ ਲੰਬੀ ਉਮਰ ਲਈ ਉਹ ਇਸ ਤਿਉਹਾਰ ਨੂੰ ਖ਼ੁਸ਼ੀ ਖ਼ੁਸ਼ੀ ਮਨ੍ਹਾ ਰਹੀਆਂ ਹਨ।