ਫ਼ਿਰੋਜ਼ਪੁਰ ਦੀ ਪੁਲਿਸ ਨੇ 5 ਕਿਲੋ ਹੈਰੋਇਨ, ਅਸਲਾ ਤੇ ਪਾਕਿ ਕਰੰਸੀ ਕੀਤੀ ਬਰਾਮਦ - ਹੈਰੋਇਨ ਅਤੇ ਪਾਕਿਸਤਾਨੀ ਕਰੰਸੀ
ਫ਼ਰੀਦਕੋਟ: ਭਾਰਤੀ ਸਮੱਗਲਰ ਗ੍ਰਿਫ਼ਤਾਰ ਕਰ ਕੇ ਰਿਮਾਂਡ ਉੱਤੇ ਭੇਜਿਆ ਗਿਆ ਹੈ। ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਨੂੰ ਉਸ ਵਕਤ ਵੱਡੀ ਸਫ਼ਲਤਾ ਮਿਲੀ, ਜਦੋਂ ਉਨ੍ਹਾਂ ਨੇ ਪਾਕਿਸਤਾਨ ਤੋਂ ਆਈ 5.2 ਕਿ.ਗ੍ਰਾ ਹੈਰੋਇਨ, ਜ਼ਿੰਦਾ ਕਾਰਤੂਸ ਕੁੱਝ ਅਸਲਾ ਅਤੇ ਪਾਕਿਸਤਾਨੀ ਕਰੰਸੀ ਦੇ ਨੋਟ ਬਰਾਮਦ ਕਰਨ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਿਰੋਜ਼ਪੁਰ ਨਾਲ ਸਬੰਧਿਤ ਪਿੰਡ ਮੱਤੜ ਗੱਟੀ ਦੇ ਵਸਨੀਕ ਦਲਬੀਰ ਸਿੰਘ ਪਾਸੋਂ ਇਸ਼ਾਰਾ ਗ਼ੈਰ-ਕਾਨੂੰਨੀ ਅਸਲਾ, ਹੈਰੋਇਨ ਅਤੇ ਪਾਕਿਸਤਾਨੀ ਕਰੰਸੀ ਪ੍ਰਾਪਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਤਸਕਰਾਂ ਉੱਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਸੀ, ਜਿਸ ਦੇ ਤਹਿਤ ਇਸ ਤਸਕਰ ਨੂੰ ਕਾਬੂ ਕਰ ਇਨ੍ਹਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਰਿਮਾਂਡ ਲਈ ਭੇਜ ਦਿੱਤਾ ਗਿਆ ਹੈ।