ਫਿਰੋਜ਼ਪੁਰ ਪੁਲਿਸ ਵੱਲੋਂ ਬੱਚਾ ਚੁੱਕਣ ਵਾਲਾ ਗਰੋਹ ਕਾਬੂ - Ferozepur police
ਫਿਰੋਜ਼ਪੁਰ: ਜ਼ਿਲ੍ਹਾ ਪੁਲਿਸ ਨੇ ਬੱਚੇ ਚੁੱਕਣ ਵਾਲੇ ਇੱਕ ਗਰੋਹ ਨੂੰ ਕਾਬੂ ਕੀਤਾ ਹੈ। ਬਸਤੀ ਨਿਜ਼ਾਮੂਦੀਨ ਤੋਂ ਇੱਕ ਗਰੀਬ ਘਰ ਤੋਂ ਇੱਕ ਬੱਚੀ ਨੂੰ ਅਗਵਾ ਹੋਇਆ ਸੀ। ਬੱਚੇ ਦੇ ਮਾਪਿਆਂ ਵੱਲੋਂ ਪੁਲਿਸ ਨੂੰ ਇਤਲਾਹ ਮਲਿਣ 'ਤੇ ਪੁਲਿਸ ਨੇ ਮੁਸਤੈਦੀ ਵਰਤਦਿਆਂ ਤੁਰੰਤ ਸਰਚ ਆਪ੍ਰੇਸ਼ਨ ਚਲਾ ਕੇ 24 ਘੰਟਿਆਂ ਵਿੱਚ ਬੱਚੇ ਨੂੰ ਬਰਾਮਦ ਕਰ ਲਿਆ। ਪੁਲਿਸ ਨੇ ਦੱਸਿਆ ਕਿ ਇਸ ਮਾਮਲਾ ਬਾਰੇ ਪਤਾ ਲੱਗਣ 'ਤੇ ਪੁਲਿਸ ਨੇ ਇਸ ਬੱਚੇ ਨੂੰ ਪ੍ਰਾਪਤ ਕਰ ਕੇ ਮਾਂ ਬਾਪ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਵੱਲੋਂ ਬੱਚਾ ਚੁੱਕਣ ਵਾਲੇ ਗਰੋਹ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਨੂੰ ਇਸ ਘਟਨਾ ਪਿੱਛੋਂ ਹੋਰ ਹੋਰ ਖੁਲਾਸੇ ਹੋਣ ਦਾ ਸ਼ੱਕ ਹੈ।