ਦਿਵਿਆਂਗ ਕੁੜੀ ਨੂੰ ਬਣਾਇਆ ਇੱਕ ਦਿਨ ਲਈ ਫ਼ਿਰੋਜ਼ਪੁਰ ਦਾ ਡੀਸੀ - ferozepur news
ਪੰਜਾਬ ਦੀ 15 ਸਾਲਾ ਧੀ ਅਨਮੋਲ ਬੇਰੀ ਦਾ ਸੁਪਨਾ ਪੂਰਾ ਕਰਦਿਆਂ ਫ਼ਿਰੋਜ਼ਪੁਰ ਦੇ ਡੀਸੀ ਚੰਦਰ ਗੈਂਦ ਨੇ ਉਸ ਨੂੰ ਇੱਕ ਦਿਨ ਲਈ ਫ਼ਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਬਣਾਇਆ ਹੈ। ਅਨਮੋਲ ਬੇਰੀ ਦਿਵਿਆਂਗ ਕੁੜੀ ਹੈ ਜਿਸ ਦੀ ਕਿਸੇ ਬਿਮਾਰੀ ਕਰਕੇ ਕੱਦ ਮਹਿਜ਼ 2 ਫ਼ੁੱਟ 8 ਇੰਚ ਰਹਿ ਗਿਆ। ਡੀਸੀ ਚੰਦਰ ਗੈਂਦ ਨੇ ਦੱਸਿਆ ਕਿ ਅਨਮੋਲ ਜਿਹੇ ਹੁਸ਼ਿਆਰ ਬੱਚਿਆਂ ਦਾ ਹੌਂਸਲਾ ਵਧਾਉਣਾ ਚਾਹੀਦਾ ਹੈ। ਇਸ ਮੌਕੇ ਅਨਮੋਲ ਬੇਰੀ ਨੇ ਕਿਹਾ ਕਿ ਮੇਰੇ ਸਕੂਲ ਦੇ ਦੋਸਤਾਂ ਨੇ ਹਮੇਸ਼ਾਂ ਮੇਰਾ ਸਾਥ ਦਿੱਤਾ ਹੈ। ਅਨਮੋਲ ਨੇ ਕਿਹਾ ਕਿ ਮੇਰੀ ਦਿਲੀ ਇੱਛਾ ਹੈ ਕਿ ਮੈਂ ਆਈ.ਏ.ਐਸ ਅਫ਼ਸਰ ਬਣਾ।