ਜਨਤਾ ਕਰਫਿਊ ਦੌਰਾਨ ਸੁਨਸਾਨ ਨਜ਼ਰ ਆਇਆ ਫਿਰੋਜ਼ਪੁਰ
ਕੋਰੋਨਾ ਵਾਇਰਸ ਦੇ ਚਲਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਤਵਾਰ ਨੂੰ ਦੇਸ਼ ਭਰ 'ਚ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਜਨਤਾ ਕਰਫਿਊ ਦਾ ਅਸਰ ਫਿਰੋਜ਼ਪੁਰ ਵਿਖੇ ਵੀ ਵੇਖਣ ਨੂੰ ਮਿਲਿਆ। ਜਿੱਥੇ ਇੱਕ ਪਾਸੇ ਬਾਜ਼ਾਰ, ਸੜਕਾਂ ਤੇ ਦੁਕਾਨਾਂ ਬੰਦ ਨਜ਼ਰ ਆਇਆਂ, ਉੱਥੇ ਹੀ ਦੂਜੇ ਪਾਸੇ ਪੰਜਾਬ ਪੁਲਿਸ ਦੇ ਮੁਲਾਜ਼ਮ ਪੂਰੀ ਤਰ੍ਹਾ ਡਿਊਟੀ 'ਤੇ ਤਾਇਨਾਤ ਨਜ਼ਰ ਆਏ। ਪੁਲਿਸ ਅਫਸਰ ਨੇ ਦੱਸਿਆ ਲੋੜਵੰਦ ਸਾਮਾਨ ਜਿਵੇਂ ਮੈਡੀਕਲ ਸਟੋਰ, ਹਸਪਤਾਲ ਆਦਿ ਖੋਲ੍ਹੇ ਗਏ ਹਨ ਤਾਂ ਜੋ ਲੋੜ ਸਮੇਂ ਲੋਕਾਂ ਦੀ ਮਦਦ ਕੀਤੀ ਜਾ ਸਕੇ। ਉਹ ਜਨਤਾ ਕਰਫਿਊ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਉਣ ਦੀ ਕੋਸ਼ਿਸ਼ 'ਚ ਜੁੱਟੇ ਹਨ ਤੇ ਉਨ੍ਹਾਂ ਲੋਕਾਂ ਨੂੰ ਘਰਾਂ 'ਚ ਹੀ ਰਹਿਣ ਦੀ ਅਪੀਲ ਕੀਤੀ ਹੈ।