ਭੁਨਰਹੇੜੀ ਬੀੜ 'ਚ ਫੈਂਸਿੰਗ ਦਾ ਕੰਮ ਸ਼ੁਰੂ ਹੋਇਆ - bhunarhedi bir
ਪਟਿਆਲਾ 'ਚ ਕੇਂਦਰ ਸਰਕਾਰ ਦੀ ਸਕੀਮ 'ਤੇ ਵੀ.ਵਾਈ ਅਧੀਨ ਛੋਟੀ ਬੀੜ ਭੁਨਰਹੇੜੀ 'ਚ ਫੈਂਸਿੰਗ ਦੇ ਕੰਮ ਨੂੰ ਸ਼ੁਰੂ ਕੀਤਾ ਗਿਆ। ਇਸ ਮੌਕੇ ਬੀੜ ਭੁਨਰਹੇੜੀ 'ਚ ਹਰਿੰਦਰਪਾਲ ਚੰਦੂਮਾਜਰਾ ਨੇ ਸ਼ਿਰਕਤ ਕੀਤੀ। ਇਸ ਮੌਕੇ 'ਤੇ ਪਿੰਡ ਦੇ ਲੋਕਾਂ ਨੇ ਹਰਿੰਦਰਪਾਲ ਚੰਦੂਮਾਜਰਾ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਇਸ ਦੌਰਾਨ ਚੰਦੂਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਕੰਮ ਨੂੰ ਸ਼ੁਰੂ ਕਰਨ ਦਾ, ਦੋ ਮਹੀਨੇ ਦਾ ਸਮਾਂ ਲਿਆ ਸੀ, 'ਤੇ ਸਰਕਾਰ ਨੇ ਦੋ ਮਹੀਨਿਆਂ ਦੇ ਅੰਦਰ ਕੰਮ ਨੂੰ ਸ਼ੁਰੂ ਕਰ ਦਿੱਤਾ।