ਪੰਜਾਬ

punjab

ETV Bharat / videos

ਦਿਨ-ਦਿਹਾੜੇ ਲੁਟੇਰਿਆਂ ਨੇ ਕੀਤੀਆਂ 2 ਵਾਰਦਾਤਾਂ, ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ - Bathinda

By

Published : Oct 14, 2021, 4:13 PM IST

ਬਠਿੰਡਾ: ਸੂਬੇ ਦੇ ਵਿੱਚ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਦਿਨ ਬ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਬਠਿੰਡਾ ਦੇ ਵਿੱਚ ਵੀ ਲੁਟੇਰੇ ਬੇਖੌਫ਼ (Fearless robbers) ਦਿਖਾਈ ਦੇ ਰਹੇ ਹਨ। ਲੁਟੇਰਿਆਂ ਦੇ ਵੱਲੋਂ ਇੱਕ ਹੀ ਦਿਨ ਦੇ ਵਿੱਚ ਦਿਨ ਦਿਹਾੜੇ ਦੋ ਮਹਿਲਾਵਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਹੈ। ਇੱਕ ਘਟਨਾ ਬਠਿੰਡਾ ਦੇ ਅਰਬਨ ਏਰੀਆ ਦੀ ਹੈ ਜਿੱਥੇ ਮੋਟਰਸਾਇਕਲ ਸਵਾਰ ਲੁਟੇਰਿਆਂ ਨੇ ਇੱਕ ਐਕਟਿਵਾ ਸਵਾਰ ਮਹਿਲਾ ਤੋਂ ਉਸਦੀ ਸੋਨੇ ਦੀ ਚੇਨ ਖੋਹ ਫਰਾਰ ਹੋ ਗਏ। ਇਸ ਘਟਨਾ ਦੇ ਵਿੱਚ ਮਹਿਲਾ ਐਕਟਿਵਾ ਤੋਂ ਥੱਲੇ ਡਿੱਗ ਗਈ। ਦੂਜੀ ਘਟਨਾ ਮਾਡਲ ਟਾਊਨ ਦੀ ਦੱਸੀ ਜਾ ਰਹੀ ਹੈ ਜਿੱਥੇ ਔਰਤ ਤੋਂ ਲੁਟੇਰਿਆਂ ਦੇ ਵੱਲੋਂ ਚੇਨ ਖੋਹੀ ਗਈ ਹੈ। ਦੋਵਾਂ ਘਟਨਾਵਾਂ ਦੀਆਂ ਸੀਸੀਟੀਵੀ (CCTV) ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇੰਨ੍ਹਾਂ ਘਟਨਾਵਾਂ ਨੂੰ ਲੈਕੇ ਪੁਲਿਸ ਦੀ ਕਾਰਗੁਜਾਰੀ ਉੱਪਰ ਵੱਡੇ ਸਵਾਲ ਖੜ੍ਹੇ ਹੁੰਦੇ ਹਨ।

ABOUT THE AUTHOR

...view details