ਬੇਖੌਫ ਗੁੰਡਿਆ ਨੇ ਦੁਕਾਨ ’ਤੇ ਕੀਤਾ ਹਮਲਾ, ’ਤੇ ਫਿਰ...! - ਦੁਕਾਨਦਾਰਾਂ ਚ ਕਾਫੀ ਰੋਸ
ਜਿਲ੍ਹੇ ਦੇ ਪੁਰਾਣਾ ਬਾਜ਼ਾਰ ਵਿਖੇ ਬੇਖੌਫ ਅਣਪਛਾਤੇ ਗੁੰਡਿਆ ਨੇ ਗੁੰਡਾਗਰਦੀ ਦਿਖਾਉਂਦੇ ਹੋਏ ਦੁਕਾਨ ਦਾ ਸਾਰਾ ਸਮਾਨ ਦੁਕਾਨ ਤੋਂ ਬਾਹਰ ਸੁੱਟ ਦਿੱਤਾ। ਘਟਨਾ ਦੀਆਂ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਚ ਕੈਦ ਹੋ ਗਈਆਂ ਹਨ। ਸੀਸੀਟੀਵੀ ਚ ਸਾਫ ਦਿਖ ਰਿਹਾ ਹੈ ਕਿ ਕਾਫੀ ਗਿਣਤੀ ਚ ਕੁਝ ਨੌਜਵਾਨ ਹੱਥਾਂ ਚ ਬੇਸਬਾਲ ਅਤੇ ਤਲਵਾਰਾਂ ਲੈ ਕੇ ਬਾਜਾਰ ਚ ਪਹੁੰਚ ਰਹੇ ਹਨ। ਇਸ ਮਾਮਲੇ ਤੋਂ ਬਾਅਦ ਦੁਕਾਨਦਾਰਾਂ ਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਨਾਲ ਹੀ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਈ ਹੈ। ਦੂਜੇ ਪਾਸੇ ਪੁਲਿਸ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਜਲਦ ਹੀ ਇਸ ਸਬੰਧ ਚ ਕਾਰਵਾਈ ਕਰਨਗੇ।