ਐਫ਼.ਸੀ.ਆਈ. ਗੋਦਾਮ 'ਚ ਫ਼ਲਾਂ ਤੇ ਸਬਜ਼ੀਆਂ ਦੇ ਪੌਦੇ ਲਾਏ - ਐਫਸੀਆਈ
ਮਲੋਟ: ਐਫ.ਸੀ.ਆਈ. ਗਿੱਦੜਬਾਹਾ ਅਤੇ ਦੋਦਾ ਵੱਲੋਂ ਏ.ਐਮ. ਅਮਰਜੀਤ ਕੁਮਾਰ ਦੀ ਰਹਿਨੁਮਾਈ ਹੇਠ ਕੋਟਭਾਈ ਰੋਡ ਸਥਿਤ ਵੇਅਰਹਾਊਸ ਗੋਦਾਮ ਵਿਖੇ ਵੱਖ-ਵੱਖ ਤਰ੍ਹਾਂ ਦੇ ਕਰੀਬ 150 ਪੌਦੇ ਲਗਾਏ ਗਏ। ਗੋਦਾਮ ਵਿਖੇ ਛਾਂਦਾਰ ਅਤੇ ਫ਼ਲਦਾਰ ਪੌਦੇ ਲਗਾਉਣ ਤੋਂ ਇਲਾਵਾ ਸਾਗ, ਮੂਲੀ, ਗਾਜਰ ਆਦਿ ਸਬਜੀਆਂ ਦੇ ਪੌਦੇ ਲਗਾਉਣ ਦੀ ਰਸਮ ਦਾ ਉਦਘਾਟਨ ਮੁੱਖ ਮਹਿਮਾਨ ਐਸ.ਡੀ.ਐਮ. ਓਮ ਪ੍ਰਕਾਸ਼ ਨੇ ਕੀਤਾ। ਐਸਐਡੀਐਮ ਅਤੇ ਮੈਨੇਜਰ ਅਮਰਜੀਤ ਕੁਮਾਰ ਨੇ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਪੌਦੇ ਲਗਾਉਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪੌਦਿਆਂ ਤੋਂ ਪੈਦਾ ਹੋਣ ਵਾਲੀਆਂ ਸਬਜ਼ੀਆਂ ਨੂੰ ਆਂਗਣਵਾੜੀ ਵਿਚ ਪੜ੍ਹਾਈ ਕਰ ਰਹੇ ਬੱਚਿਆਂ ਲਈ ਭੇਜਿਆ ਜਾਵੇਗਾ।