ਸਰਕਾਰੀ ਅਨਾਜ ਦੀ ਚੋਰੀ ਮਾਮਲੇ 'ਚ FCI ਅਧਿਕਾਰੀਆਂ ਨੇ ਸਾਧੀ ਚੁੱਪੀ
ਫ਼ਰੀਦਕੋਟ: ਜ਼ਿਲ੍ਹੇ 'ਚ ਟਰੱਕ ਚਾਲਕਾਂ ਦੀ ਮਿਲੀ ਭੁਗਤ ਦੇ ਨਾਲ ਸਰਕਾਰੀ ਅਨਾਜ ਨੂੰ ਸ਼ਰੇਆਮ ਚੋਰੀ ਕੀਤਾ ਜਾ ਰਿਹਾ ਹੈ। ਸਰਕਾਰੀ ਅਨਾਜ ਦੀ ਇਸ ਚੋਰੀ 'ਤੇ ਐਫਸੀਆਈ ਦੇ ਅਧਿਕਾਰੀ ਵੀ ਬੋਲਣ ਤੋਂ ਕਤਰਾ ਰਹੇ ਹਨ। ਫ਼ਰੀਦਕੋਟ ਵਿੱਚ ਐਫਸੀਆਈ ਵੱਲੋਂ ਚਾਵਲ ਕੇਂਦਰੀ ਭੰਡਾਰ ਵਿੱਚ ਭੇਜਣ ਲਈ ਸਪੈਸ਼ਲ ਗੱਡੀਆਂ ਚਲਾਈਆਂ ਗਈਆਂ ਸਨ। ਐਫਸੀਆਈ ਦੇ ਅਧਿਕਾਰੀਆਂ ਵੱਲੋਂ ਇਸ ਮਾਮਲੇ 'ਤੇ ਕੁਝ ਵੀ ਨਾ ਬੋਲਣਾ, ਇਸ ਅਨਾਜ ਚੋਰੀ ਦੇ ਮਾਮਲੇ 'ਚ ਵੱਡੇ ਗੋਲਮਾਲ ਵੱਲ ਇਸ਼ਾਰਾ ਕਰਦਾ ਹੈ, ਜਿਸ ਦੀ ਜੇਕਰ ਨਿਰਪੱਖ ਜਾਂਚ ਹੋਵੇ ਤਾਂ ਸਰਕਾਰੀ ਅਨਾਜ ਚੋਰੀ ਮਾਮਲੇ 'ਚ ਸਰਕਾਰੀ ਬਾਬੂਆਂ ਦੀ ਮਿਲੀ ਭੁਗਤ ਵੀ ਸਾਹਮਣੇ ਆ ਸਕਦੀ ਹੈ।