ਫਾਜ਼ਿਲਕਾ ਦੀ ਮਾਰਕੀਟ ਕਮੇਟੀ ’ਚ ਵੱਡਾ ਹਾਦਸਾ ਟਲਿਆ - ਭਿਆਨਕ ਅੱਗ ਲੱਗ ਗਈ
ਜ਼ਿਲ੍ਹੇ ਦੀ ਮਾਰਕੀਟ ਕਮੇਟੀ ਦੇ ਦਫਤਰ ਦੇ ਅਹਾਤੇ ’ਚ ਦਰਬਾਨ ਨੂੰ ਭਿਆਨਕ ਅੱਗ ਲੱਗ ਗਈ। ਮਿਲੀ ਜਾਣਕਾਰੀ ਮੁਤਾਬਿਕ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਭਿਆਨਕ ਅੱਗ ਲੱਗ ਗਈ। ਜੇਕਰ ਅੱਗ ਨੂੰ ਸਮੇਂ ਰਹਿੰਦੇ ਕਾਬੂ ’ਤੇ ਪਾਇਆ ਨਾ ਹੁੰਦਾ ਤਾਂ ਜਰਨੈਟਰ ਦੇ ਫੱਟਣ ਨਾਲ ਭਿਆਨਕ ਹਾਦਸਾ ਵਾਪਰ ਸਕਦਾ ਸੀ। ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਫੀ ਸਮੇਂ ਬਾਅਦ ਕਾਬੂ ਪਾਇਆ। ਇਸ ਸਬੰਧ ’ਚ ਮਾਰਕੀਟ ਕਮੇਟੀ ਦੇ ਸਕੱਤਰ ਨੇ ਕਿਹਾ ਕਿ ਭਿਆਨਕ ਅੱਗ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ ਪਰ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਅੱਗ ’ਤੇ ਕਾਬੂ ਪਾਇਆ, ਜਿਸ ਲਈ ਉਹ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹਨ।