ਕਰਫਿਊ ਦੌਰਾਨ ਚੋਰੀ ਹੋਈ ਕਾਰ, ਫਾਜ਼ਿਲਕਾ ਪੁਲਿਸ ਨੇ ਕੀਤੀ ਬਰਾਮਦ - Fazilka police recover stolen car
ਫਾਜ਼ਿਲਕਾ: ਕਰਫਿਊ ਦੇ ਦੌਰਾਨ ਬੀਤੀ 28 ਮਾਰਚ ਦੀ ਰਾਤ ਫਾਜ਼ਿਲਕਾ ਦੇ ਰਹਿਣ ਵਾਲੇ ਰਾਘਵ ਗਾਵੜੀ ਦੀ ਘਰ ਦੇ ਬਾਹਰ ਖੜੀ ਹੌਂਡਾ ਸਿਟੀ ਕਾਰ ਨੂੰ ਚੋਰਾਂ ਵਲੋਂ ਚੋਰੀ ਕਰ ਲਿਆ ਗਿਆ ਸੀ ਜਿਸ ਦੀ ਤਲਾਸ਼ ਪੁਲਿਸ ਵਲੋਂ ਕੀਤੀ ਜਾ ਰਹੀ ਸੀ। ਫਾਜ਼ਿਲਕਾ ਪੁਲਿਸ ਨੇ ਸਫਲਤਾ ਹਾਸਲ ਕਰਦਿਆਂ ਚੋਰੀ ਹੋਈ ਕਾਰ ਨੂੰ ਬਰਾਮਦ ਕਰ ਲਿਆ ਹੈ।