ਫ਼ਾਜ਼ਿਲਕਾ: ਕਿਸਾਨਾਂ ਅਤੇ ਵਪਾਰੀਆਂ ਨੇ ਕੇਂਦਰ ਸਰਕਾਰ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ - farmer protest
ਫ਼ਾਜ਼ਿਲਕਾ: ਕਿਸਾਨਾਂ ਤੇ ਵਪਾਰੀਆਂ ਨੇ ਮਿਲ ਮੋਦੀ ਦੇ 'ਮਨ ਕੀ ਬਾਤ' ਦੇ ਖਿਲਾਫ ਰੋਸ ਜਾਹਿਰ ਕਰਦੇ ਹੋਏ ਥਾਲੀਆਂ ਖੜਕਾਈਆਂ। ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਸਾਬ੍ਹ ਆਪਣੇ ਮਨ ਦੀ ਗੱਲ ਦੱਸਣਾ ਚਾਹੁੰਦੇ ਹਨ ਪਰ ਅਸੀਂ ਉਨ੍ਹਾਂ ਦੇ ਮਨ ਦੀ ਗੱਲ ਨਹੀਂ ਸੁਣਨਾ ਚਾਹੁੰਦੇ। ਵਪਾਰੀਆਂ ਦਾ ਕਹਿਣਾ ਸੀ ਕਿ ਇਹ ਸਿਰਫ਼ ਕਿਸਾਨਾਂ ਦੀ ਲੜਾਈ ਨਹੀਂ ਹੈ ਇਹ ਸਭ ਦੇ ਹੱਕਾਂ ਦੀ ਲੜਾਈ ਹੈ।