ਖੇਤੀ ਆਰਡੀਨੈਂਸ ਦਾ ਵਿਰੋਧ ਕਰਨ ਉੱਤਰੇ ਕਿਸਾਨਾਂ ਨੇ ਫਾਜ਼ਿਲਕਾ-ਅਬੋਹਰ ਹਾਈਵੇ ਕੀਤਾ ਜਾਮ - ਖੇਤੀ ਆਰਡੀਨੈਂਸ
ਫਾਜ਼ਿਲਕਾ: ਖੇਤੀ ਨਾਲ ਸਬੰਧਿਤ ਤਿੰਨ ਆਰਡੀਨੈਂਸਾਂ ਅਤੇ ਬਿਜਲੀ ਐਕਟ-2020 ਦੇ ਵਿਰੋਧ 'ਚ ਫਾਜ਼ਿਲਕਾ ਵਿਖੇ ਵੱਖ-ਵੱਖ ਕਿਸਾਨ ਜੱਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਖੇਤੀ ਆਰਡੀਨੈਂਸ ਦਾ ਵਿਰੋਧ ਕਰਨ ਉੱਤਰੇ ਕਿਸਾਨਾਂ ਨੇ ਫਾਜ਼ਿਲਕਾ-ਅਬੋਹਰ ਹਾਈਵੇ ਜਾਮ ਕਰ ਦਿੱਤਾ। ਕਿਸਾਨਾਂ ਨੇ ਇਨ੍ਹਾਂ ਖੇਤੀ ਆਰਡੀਨੈਂਸਾਂ ਨੂੰ ਕਿਸਾਨਾਂ ਦੀ ਮੌਤ ਦਾ ਵਾਰੰਟ ਦੱਸਿਆ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਆਰਡੀਨੈਂਸਾਂ ਨੂੰ ਵਾਪਸ ਲੈਣ ਤੱਕ ਰੋਸ ਪ੍ਰਦਰਸ਼ਨ ਤੇ ਧਰਨੇ ਜਾਰੀ ਰੱਖਣ ਦੀ ਗੱਲ ਆਖੀ।