ਲਾਪਤਾ ਹੋਈ ਲੜਕੀ ਦੇ ਇਨਸਾਫ਼ ਲਈ ਪਿਤਾ ਖਾ ਰਿਹਾ ਦਰ ਦਰ ਠੋਕਰਾਂ - ਗਰੀਬ ਅਤੇ ਮਜਬੂਰ ਪਿਤਾ ਦੀ ਫਰਿਆਦ
ਫਰੀਦਕੋਟ: ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਿਵੀਆਂ ਦੀ ਇਕ ਲੜਕੀ ਜੋ ਨਿੱਜੀ ਕੰਪਨੀ ਦੀ ਧਾਗਾ ਫੈਕਟਰੀ ਵਿੱਚੋਂ ਕਥਿੱਤ ਲਾਪਤਾ ਹੋ ਗਈ ਸੀ, ਲੜਕੀ ਦੇ ਪਿਤਾ ਜਿਸ ਨੇ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਤੋਂ ਇਨਸਾਫ਼ ਨਾ ਮਿਲਦਾ ਦੇਖ ਥੱਕ ਹਾਰ ਕੇ ਅੱਜ ਬੁੱਧਵਾਰ ਨੂੂੰ ਕੋਟਕਪੂਰਾ ਦੀ ਅਨਾਜ ਮੰਡੀ ਵਿੱਚ ਮੁੱਖ ਮੰਤਰੀ ਨੂੰ ਮਿਲਣ ਪਹੁੰਚੇ। ਪਰ ਕਿਸੇ ਨੇ ਵੀ ਇਸ ਗਰੀਬ ਪਿਤਾ ਨੂੰ ਮੁੱਖ ਮੰਤਰੀ ਨਾਲ ਮਿਲਣ ਨਹੀਂ ਦਿੱਤਾ ਅਤੇ ਨਾ ਹੀ ਮੌਕੇ 'ਤੇ ਮੌਜੂਦ ਕਿਸੇ ਅਧਿਕਾਰੀ ਨੇ ਇਸ ਗਰੀਬ ਅਤੇ ਮਜਬੂਰ ਪਿਤਾ ਦੀ ਫਰਿਆਦ ਸੁਣੀ। ਇਸ ਮੌਕੇ ਗੱਲਬਾਤ ਕਰਦੇ ਹੋਏ ਇਸ ਗਰੀਬ ਵਿਅਕਤੀ ਨੇ ਦੱਸਿਆ ਕਿ ਜੀਦਾ ਵਿਖੇ ਚੱਲ ਰਹੀ ਇੱਕ ਨਿੱਜੀ ਕੰਪਨੀ ਦੀ ਧਾਗਾ ਫੈਕਟਰੀ ਵਿੱਚ ਕੰਮ ਕਰਦੀ ਸੀ। ਜੋ ਉਥੋਂ ਹੀ ਲਾਪਤਾ ਹੋ ਗਈ। ਉਹਨਾਂ ਕਿਹਾ ਕਿ ਉਹਨਾਂ ਦੇ ਪਿੰਡ ਦੀ ਅਤੇ ਇਕ ਹੋਰ ਪਿੰਡ ਦੀ ਔਰਤ ਨੇ ਮਿਲ ਕੇ ਉਸ ਦੀ ਲੜਕੀ ਨੂੰ ਕਿਸੇ ਅਣਪਛਾਤੇ ਵਿਅਕਤੀ ਨੂੰ ਵੇਚ ਦਿੱਤਾ ਹੈ। ਉਹਨਾਂ ਦੱਸਿਆ ਇਕ ਇਸ ਸਬੰਧੀ ਉਹਨਾਂ ਨੇ ਪੁਲਿਸ ਪਾਸ ਮਾਮਲਾ ਵੀ ਦਰਜ ਕਰਵਾਇਆ ਸੀ। ਪਰ ਪੁਲਿਸ ਵੱਲੋਂ ਅੱਜ ਤੱਕ ਕੋਈ ਵੀ ਇਨਸਾਫ਼ ਨਹੀਂ ਦਿੱਤਾ ਗਿਆ।