ਪੁੱਤ ਨਾਲ ਹੋਈ ਕੁੱਟਮਾਰ ਪਿਤਾ ਨੇ ਲਗਾਈ ਇਨਸਾਫ ਦੀ ਗੁਹਾਰ - ਪੁੱਤ ਨਾਲ ਹੋਈ ਕੁੱਟਮਾਰ
ਅੰਮ੍ਰਿਤਸਰ: ਸੂਬੇ ’ਚ ਗੁੰਡਾਗਰਦੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਜ਼ਿਲ੍ਹੇ ਚੋ ਸਾਹਮਣੇ ਆਇਆ ਹੈ ਜਿਸ ’ਚ ਇੱਕ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਇਨ੍ਹਾਂ ਹੀ ਨਹੀਂ ਉਸਦੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ। ਮਾਮਲੇ ਸਬੰਧੀ ਪੀੜਤ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਸਦਾ ਬੇਟੇ ਦੀ ਕੁਝ ਨੌਜਵਾਨਾਂ ਦੇ ਨਾਲ ਵਾਲੀਵਾਲ ਖੇਡਦੇ ਹੋਏ ਕਹਾਸੁਣੀ ਹੋ ਗਈ ਜਿਸ ਦਾ ਰਾਜੀਨਾਮਾ ਵੀ ਹੋ ਗਿਆ ਸੀ ਪਰ ਉਕਤ ਨੌਜਵਾਨਾਂ ਨੇ 27 ਅਪ੍ਰੈਲ ਨੂੰ ਉਸਦੇ ਬੇਟੇ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਜਿਸ ਕਾਰਨ ਉਨ੍ਹਾਂ ਦਾ ਬੇਟਾ ਬੂਰੀ ਤਰ੍ਹਾਂ ਜ਼ਖਮੀ ਹੋ ਗਿਆ। ਪੀੜਤ ਦੇ ਪਿਤਾ ਦਾ ਕਹਿਣਾ ਹੈ ਕਿ ਪੁਲਿਸ ਕੋਲ ਉਨ੍ਹਾਂ ਨੇ ਮਾਮਲਾ ਦਰਜ ਕਰਵਾਇਆ ਹੈ ਪਰ ਪੁਲਿਸ ਨੇ ਝਗੜੇ ਦਾ ਮਾਮਲਾ ਦਰਜ ਕੀਤਾ ਹੈ, ਜਦਕਿ ਝਗੜੇ ਦੌਰਾਨ ਉਨ੍ਹਾਂ ਦੀ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਇਆ ਗਿਆ ਹੈ। ਜਿਸ ਕਾਰਨ ਪੀੜਤ ਦੇ ਪਿਤਾ ਨੇ ਇਨਸਾਫ ਦੀ ਗੁਹਾਰ ਲਗਾਈ ਹੈ।