ਫਾਜ਼ਿਲਕਾ: ਪਿਤਾ ਦੇ ਹਵਸ ਦਾ ਸ਼ਿਕਾਰ ਬਣੀ ਧੀ - rape case in fazilka
ਫਾਜ਼ਿਲਕਾ ਤੋਂ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਿਤਾ ਆਪਣੀ ਹੀ 14 ਸਾਲਾਂ ਦੀ ਨਾਬਲਿਗ ਕੁੜੀ ਨਾਲ ਪਿਛਲੇ 1 ਸਾਲ ਤੋਂ ਬਲਤਕਾਰ ਕਰ ਰਿਹਾ ਸੀ। ਬੱਚੀ ਦੇ ਗੁਆਂਢੀਆਂ ਨੂੰ ਜਦ ਇਸ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਇੱਕ ਸਮਾਜ ਸੇਵੀ ਸੰਸਥਾ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਸੰਸਥਾ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਬੱਚੀ ਦੇ ਬਿਆਨਾਂ 'ਤੇ ਉਸ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਗ੍ਰਿਰਫ਼ਤਾਰ ਕਰ ਲਿਆ ਗਿਆ ਹੈ ਤੇ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।