ਨਸ਼ੀਲੀਆਂ ਗੋਲੀਆਂ ਸਮੇਤ ਪਿਉ-ਪੁੱਤ ਗ੍ਰਿਫਤਾਰ - ਗਸ਼ਤ
ਫਿਰੋਜ਼ਪੁਰ:ਫਿਰੋਜ਼ਪੁਰ ਪੁਲਿਸ ਵਲੋਂ ਚਲਾਈ ਗਈ ਨਸ਼ੇ ਖਿਲਾਫ਼ ਮੁਹਿੰਮ ਤਹਿਤ ਥਾਣਾ ਗੁਰੂ ਹਰਸਹਾਏ ਦੀ ਪੁਲਿਸ (POLICE) ਨੇ ਪਿਓ ਪੁੱਤਰ (Drug case) ਨੂੰ 2400 ਨਸ਼ੀਲੀਆਂ ਗੋਲੀਆਂ ਸਮੇਤ ਕਾਰ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ । ਜਾਣਕਾਰੀ ਦਿੰਦੇ ਹੋਏ ਐਸਐਚਓ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਏਐਸਆਈ ਮਲਕੀਤ ਕੁਮਾਰ ਸਮੇਤ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਮਹਿੰਦਰ ਸਿੰਘ ਪੁੱਤਰ ਸੰਤਾ ਸਿੰਘ ਤੇ ਉਸਦਾ ਉਸਦਾ ਲੜਕਾ ਮੱਲ ਸਿੰਘ ਨਿਵਾਸੀ ਮਾੜੇ ਕਲਾ ਜੋ ਕਿ ਗੋਲੀਆਂ ਵੇਚਣ ਦਾ ਆਦੀ ਹੈ ਜੋ ਕਿ ਅੱਜ ਵੀ ਗੁਰੂ ਹਰਸਹਾਏ ਵਿਚ ਆਪਣੀ ਕਾਰ ਤੇ ਗੋਲੀਆਂ ਵੇਚਣ ਆ ਰਿਹਾ ਹੈ । ਜਿਸ ਤੇ ਪੁਲਿਸ ਪਾਰਟੀ ਨੇ ਗੁਦੜ ਢੰਡੀ ਰੋਡ ‘ਤੇ ਨਾਕੇਬੰਦੀ ਕੀਤੀ ਤੇ ਕਾਰ ਦੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 2400 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ ।ਫਿਲਹਾਲ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।