ਫ਼ਤਿਹਵੀਰ ਦੀ ਯਾਦ 'ਚ ਲਗਾਇਆ ਗਿਆ ਲੰਗਰ, ਸਰਕਾਰ ਵਿਰੁੱਧ ਜ਼ਾਹਿਰ ਕੀਤਾ ਗੁੱਸਾ - fatehveer death
ਜਲੰਧਰ 'ਚ ਵੱਡੇ ਡਾਕਖਾਨੇ ਨੇੜੇ ਫ਼ਤਿਹਵੀਰ ਦੀ ਯਾਦ ਵਿੱਚ ਲੰਗਰ ਲਾਇਆ ਗਿਆ। ਉੱਥੇ ਹੀ ਦੂਜੇ ਪਾਸੇ ਬੈਨਰ ਰਾਹੀਂ ਲੋਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਆਪਣਾ ਗੁੱਸਾ ਵੀ ਜ਼ਾਹਿਰ ਕੀਤਾ। ਜ਼ਿਕਰਯੋਗ ਹੈ ਕਿ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ 6 ਮਈ ਨੂੰ 2 ਸਾਲਾ ਮਾਸੂਮ ਫ਼ਤਿਹਵੀਰ ਬੋਰਵੈਲ ਵਿੱਚ ਡਿੱਗ ਗਿਆ ਸੀ ਜਿਸ ਨੂੰ ਪ੍ਰਸ਼ਾਸ਼ਨ ਦੀ ਨਾਲਾਇਕੀ ਕਾਰਨ 11 ਮਈ ਭਾਵ ਕਿ 6 ਦਿਨਾਂ ਬਾਅਦ ਬਾਹਰ ਕੱਢਿਆ ਗਿਆ। ਇਸ ਕਰਕੇ ਲੋਕਾਂ ਦੇ ਮਨਾਂ ਵਿੱਚ ਸਰਕਾਰ ਪ੍ਰਤੀ ਕਾਫ਼ੀ ਗੁੱਸਾ ਹੈ ਤੇ ਲੋਕਾਂ ਦਾ ਗੁੱਸਾ ਸ਼ਾਂਤ ਹੋਣ ਦਾ ਨਾਂਅ ਹੀ ਨਹੀਂ ਲੈ ਰਿਹਾ ਹੈ।